ਦਿੱਲੀ ਤੋਂ ਜੰਮੂ ਹਥਿਆਰ ਦੇਣ ਆਇਆ ਨੌਜਵਾਨ ਕਾਬੂ

ਪੁਲਸ ਨੇ 2 ਦੇਸੀ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਕੀਤੇ ਬਰਾਮਦ

ਪਠਾਨਕੋਟ ਜੀ. ਆਰ. ਪੀ. ਪੁਲਸ ਚੌਕੀ ਇੰਚਾਰਜ ਪਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ  ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ 2 ਦੇਸੀ ਪਿਸਤੌਲਾਂ ਅਤੇ 6 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ  ਕੀਤਾ  ਹੈ।

ਇਸ ਸਬੰਧੀ ਜੀ. ਆਰ. ਪੀ. ਸਟੇਸ਼ਨ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ  ਜੀ. ਆਰ. ਪੀ. ਪੁਲਸ ਚੌਕੀ ਕੈਂਟ ਸਟੇਸ਼ਨ ਦੇ ਇੰਚਾਰਜ ਪਲਵਿੰਦਰ ਸਿੰਘ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਪਾਰਟੀ  ਨਾਲ ਸਟੇਸ਼ਨ ਪਲੇਟਫਾਰਮ ਦੀ  ਚੈਕਿੰਗ  ਕਰ ਰਹੇ ਸਨ। ਇਸ ਦੌਰਾਨ ਅਜਮੇਰ ਤੋਂ ਜੰਮੂ ਤਵੀ ਜਾ ਰਹੀ ਪੂਜਾ ਸੁਪਰਫਾਸਟ ਰੇਲ  ਗੱਡੀ  ਪਲੇਟਫਾਰਮ ’ਤੇ ਰੁਕੀ। ਇਸ ਦੌਰਾਨ ਇਕ ਨੌਜਵਾਨ ਅਚਾਨਕ  ਪੁਲਸ ਪਾਰਟੀ  ਨੂੰ  ਦੇਖ ਕੇ  ਪਿਛੇ ਮੁੜ ਕੇ  ਭੱਜਣ ਲੱਗਾ,  ਜਿਸ ’ਤੇ ਪੁਲਸ ਪਾਰਟੀ ਨੇ  ਉਸਨੂੰ ਰੋਕਿਆ ਅਤੇ ਉਸਦੇ ਬੈਗ ਦੀ ਤਲਾਸ਼ੀ ਦੌਰਾਨ 2 ਦੇਸੀ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਮਿਲੇ। ਉਪਰੰਤ ਜੀ. ਆਰ. ਪੀ. ਪੁਲਸ ਨੇ ਨੌਜਵਾਨ   ਨੂੰ ਗ੍ਰਿਫ਼ਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਕ੍ਰਿਸ਼ਨ ਨਿਸ਼ਾਦ ਪੁੱਤਰ ਸ਼ਿਵ ਪੂਜਨ ਵਾਸੀ ਦਿੱਲੀ ਵਜੋਂ ਹੋਈ ਹੈ। ਸਟੇਸ਼ਨ ਹਾਊਸ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਕਤ ਹਥਿਆਰ ਉਸਨੂੰ ਦਿੱਲੀ ’ਚ ਕਿਸੇ ਨੇ ਦਿੱਤਾ ਸੀ, ਜੋ ਉਸਨੂੰ ਜੰਮੂ ’ਚ ਦੇਣਾ ਪਿਆ। ਉਨ੍ਹਾਂ ਦੱਸਿਆ ਕਿ ਜੀ. ਆਰ. ਪੀ. ਪੁਲਸ ਨੇ ਮੁਲਜ਼ਮਾਂ ਖ਼ਿਲਾਫ਼  ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *