ਸਾਲ 2025 ਲਈ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਐਲਾਨ

ਮੁੱਖ ਸਕੱਤਰ ਨੇ ਖਿਡਾਰੀਆਂ ਦੀਆਂ ਨਵੀਆਂ ਜਰਸੀਆਂ ਕੀਤੀਆਂ ਜਾਰੀ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਅੱਜ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਆਉਣ ਵਾਲੇ ਸੈਸ਼ਨ 2025 ਲਈ ਐਲਾਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਅਮਰਜੀਤ ਸਿੰਘ ਭਲਾਈਪੁਰ ਤੇ ਸਕੱਤਰ ਖੇਡ ਤੇਜਿੰਦਰ ਸਿੰਘ ਪੱਡਾ ਨੇ ਟੀਮ ਐਲਾਨ ਕਰਦਿਆਂ ਕਬੱਡੀ ਖਿਡਾਰੀਆਂ ਦੀਆਂ ਨਵੀਆਂ ਜਰਸੀਆਂ ਜਾਰੀ ਕੀਤੀਆਂ।

ਇਸ ਸਬੰਧੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਾਕੀ ਅਕੈਡਮੀ ਅਤੇ ਕਬੱਡੀ ਅਕੈਡਮੀ ਰਾਹੀਂ ਖਿਡਾਰੀ ਤਿਆਰ ਕਰਨ ਦੇ ਨਾਲ-ਨਾਲ ਸਿੱਖ ਨੌਜਵਾਨਾਂ ਨੂੰ ਮਾਰਸ਼ਲ ਆਰਟ ਗਤਕੇ ਦੀ ਸਿੱਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਬੱਡੀ ਖਿਡਾਰੀਆਂ ਵੱਲੋਂ ਹਰ ਸਾਲ ਵੱਡੀਆਂ ਮਲਾਂ ਮਾਰੀਆਂ ਜਾਂਦੀਆਂ ਹਨ।

 ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਇਸ ਸਾਲ ਦੇ ਆਉਣ ਵਾਲੇ ਸੈਸ਼ਨ ਲਈ ਕਬੱਡੀ ਟੀਮ ਦਾ ਅੱਜ ਐਲਾਨ ਕੀਤਾ ਗਿਆ ਹੈ, ਜੋ ਸ. ਮੇਜਰ ਸਿੰਘ ਸਹੇੜੀ ਕੋਚ ਦੀ ਨਿਗਰਾਨੀ ਹੇਠ ਮੇਜਰ ਲੀਗ ਕਬੱਡੀ ਫੈੱਡਰੇਸ਼ਨ ’ਚ ਖੇਡੇਗੀ।

ਇਸ ਟੀਮ ਵਿਚ ਭੁਪਿੰਦਰ ਸਿੰਘ ਭਿੰਦਾ ਮੂਲੇਵਾਲ ਨੂੰ ਕਪਤਾਨ ਅਤੇ ਕੁਲਦੀਪ ਸਿੰਘ ਸ਼ਿਕਾਰ ਮਾਛੀਆਂ ਤੇ ਜਰਮਨਜੀਤ ਸਿੰਘ ਬੱਲਪੁਰੀਆਂ ਨੂੰ ਉਪ ਕਪਤਾਨ ਬਣਾਇਆ ਗਿਆ ਹੈ।

ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਵਿਚ ਅੰਮ੍ਰਿਤਪਾਲ ਸਿੰਘ ਲੰਬੜ ਮੱਲੀਆਂ, ਮਨਪ੍ਰੀਤ ਸਿੰਘ ਟਰਪੱਲਾ, ਸ਼ਨੀਪ੍ਰਤਾਪ ਸਿੰਘ ਡੇਰਾ ਬਾਬਾ ਨਾਨਕ, ਬਲਰਾਜ ਸਿੰਘ ਬੱਲਾ ਕਠਿਆਲਾ, ਲਵਜੀਤ ਸਿੰਘ ਕੁਹਾਲਾ, ਸੁਖਰਾਜ ਸਿੰਘ ਰਤਨਗੜ੍ਹ, ਜਸਪਿੰਦਰ ਸਿੰਘ ਜੱਸ, ਕਰਮਜੀਤ ਸਿੰਘ ਲਸਾੜਾ, ਧਰਮਪਾਲ ਸਿੰਘ ਅਵਾਨ, ਕੁਲਜੀਤ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ ਮੰਗੂ, ਗੁਰਪ੍ਰੀਤ ਸਿੰਘ ਮੰਡੀਆਂ, ਕੰਮਲਜੀਤ ਸਿੰਘ ਲੰਬੜ, ਗਗਨਦੀਪ ਸਿੰਘ ਡੇਰਾ ਬਾਬਾ ਨਾਨਕ, ਲਵਪ੍ਰੀਤ ਸਿੰਘ ਗਗੂ, ਹਰਮਨਪ੍ਰੀਤ ਸਿੰਘ ਰੋਡੇ ਤੇ ਬਲਰਾਜ ਸਿੰਘ ਬੱਲਾ ਖੇਡਣਗੇ।

Leave a Reply

Your email address will not be published. Required fields are marked *