ਕੋਲਕਾਤਾ, 4 ਮਈ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। 293 ਸੀਟਾਂ ਲਈ ਜਾਰੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਵੱਡੀ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਭਾਜਪਾ 194 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਸਿਰਫ਼ 93 ਸੀਟਾਂ ‘ਤੇ ਹੀ ਲੀਡ ਬਣਾ ਸਕੀ ਹੈ।
ਪੱਛੜਦੇ ਰੁਝਾਨਾਂ ਨੂੰ ਦੇਖਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇਸ ਨੂੰ “ਕਮਿਸ਼ਨ ਦੀ ਮਨਮਾਨੀ” ਕਰਾਰ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਉਮੀਦ ਜਤਾਈ ਕਿ ਅੰਤਿਮ ਦੌਰ ਤੱਕ ਨਤੀਜੇ ਬਦਲ ਸਕਦੇ ਹਨ। ਮਮਤਾ ਨੇ ਪਾਰਟੀ ਵਰਕਰਾਂ ਅਤੇ ਏਜੰਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੋਲਿੰਗ ਸਟੇਸ਼ਨ ਨਾ ਛੱਡਣ ਅਤੇ ਅੰਤ ਤੱਕ ਡਟੇ ਰਹਿਣ।
ਚੋਣ ਰੁਝਾਨਾਂ ਵਿਚਾਲੇ ਆਸਨਸੋਲ ‘ਚ ਟੀਐਮਸੀ ਦਫ਼ਤਰ ਦੇ ਕੈਂਪ ਵਿੱਚ ਭੰਨਤੋੜ ਦੀ ਖ਼ਬਰ ਸਾਹਮਣੇ ਆਈ ਹੈ। ਦੂਜੇ ਪਾਸੇ, ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਕੋਲਕਾਤਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਘਰ ਦੇ ਬਾਹਰ ਵੀ ਭਾਜਪਾ ਸਮਰਥਕਾਂ ਵੱਲੋਂ “ਜੈ ਸ਼੍ਰੀ ਰਾਮ” ਦੇ ਨਾਅਰੇ ਲਗਾਏ ਗਏ।
ਗਿਣਤੀ ਅਜੇ ਜਾਰੀ ਹੈ ਅਤੇ ਜੇਕਰ ਕਿਸੇ ਸੀਟ ‘ਤੇ ਪੇਚ ਫਸਦਾ ਹੈ ਤਾਂ 21 ਮਈ ਨੂੰ ਉੱਥੇ ਦੁਬਾਰਾ ਵੋਟਿੰਗ ਹੋ ਸਕਦੀ ਹੈ। ਫਿਲਹਾਲ, ਬੰਗਾਲ ਦੀ ਸਿਆਸਤ ਵਿੱਚ “ਪਰਿਵਰਤਨ” ਦੀ ਲਹਿਰ ਸਾਫ਼ ਦਿਖਾਈ ਦੇ ਰਹੀ ਹੈ।
Read More : ਟੋਲ ਪਲਾਜ਼ਿਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਟਲਿਆ
