PBKS-vs-RR

IPL-2026 : ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀ ਮਹਾ-ਟੱਕਰ ਅੱਜ

ਚੰਡੀਗੜ੍ਹ, 28 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 40ਵੇਂ ਮੁਕਾਬਲੇ ਵਿੱਚ ਅੱਜ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਨੂੰ ਇਕ ਸ਼ਾਨਦਾਰ ਮੈਚ ਦੇਖਣ ਨੂੰ ਮਿਲੇਗਾ। ਨਵੇਂ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਮੁਹਾਲੀ) ਵਿਖੇ ਪੰਜਾਬ ਕਿੰਗਜ਼ (PBKS) ਅਤੇ ਰਾਜਸਥਾਨ ਰਾਇਲਜ਼ (RR) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਪੰਜਾਬ ਕਿੰਗਜ਼ ਇਸ ਸੀਜ਼ਨ ਵਿੱਚ ਅਜੇ ਤੱਕ ਅਜੇਤੂ ਰਹੀ ਹੈ। ਟੀਮ 13 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਪੰਜਾਬ ਨੇ ਆਪਣੇ 7 ਮੈਚਾਂ ਵਿੱਚੋਂ 6 ਜਿੱਤੇ ਹਨ, ਜਦਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੂਜੇ ਪਾਸੇ, ਰਾਜਸਥਾਨ ਰਾਇਲਜ਼ ਚੌਥੇ ਸਥਾਨ ‘ਤੇ ਹੈ, ਜੋ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਪੂਰੀ ਕੋਸ਼ਿਸ਼ ਕਰੇਗੀ।

ਮੁੱਖ ਖਿਡਾਰੀ ਜੋ ਬਦਲ ਸਕਦੇ ਹਨ ਮੈਚ ਦਾ ਪਾਸਾ

ਪ੍ਰਿਯਾਂਸ਼ ਆਰੀਆ : ਇਹ ਨੌਜਵਾਨ ਸਲਾਮੀ ਬੱਲੇਬਾਜ਼ ਇਸ ਸੀਜ਼ਨ ਵਿਚ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਸ ਨੇ 248.24 ਦੇ ਸਟ੍ਰਾਈਕ ਰੇਟ ਨਾਲ 211 ਦੌੜਾਂ ਬਣਾਈਆਂ ਹਨ। ਉਸ ਦੀ 37 ਗੇਂਦਾਂ ਵਿੱਚ 93 ਦੌੜਾਂ ਦੀ ਪਾਰੀ ਲੰਬੇ ਸਮੇਂ ਤੱਕ ਯਾਦ ਰੱਖੀ ਜਾਵੇਗੀ।

ਸ਼੍ਰੇਅਸ ਅਈਅਰ (ਕਪਤਾਨ) : ਟੀਮ ਦੇ ਕਪਤਾਨ ਵਜੋਂ ਅਈਅਰ ਨੇ ਨਾ ਸਿਰਫ਼ ਅਗਵਾਈ ਕੀਤੀ ਹੈ, ਸਗੋਂ ਬੱਲੇਬਾਜ਼ੀ ਵਿੱਚ ਵੀ ਸਥਿਰਤਾ ਪ੍ਰਦਾਨ ਕੀਤੀ ਹੈ। ਉਹ ਹੁਣ ਤੱਕ 208 ਦੌੜਾਂ ਬਣਾ ਚੁੱਕੇ ਹਨ ਅਤੇ ਇਸ ਸੀਜ਼ਨ ਵਿੱਚ ਤਿੰਨ ਅਰਧ ਸੈਂਕੜੇ ਲਗਾ ਚੁੱਕੇ ਹਨ।

ਕੂਪਰ ਕੋਨੋਲੀ : ਮੱਧ-ਕ੍ਰਮ ਵਿੱਚ ਕੋਨੋਲੀ ਟੀਮ ਦਾ ਭਰੋਸੇਮੰਦ ਬੱਲੇਬਾਜ਼ ਬਣ ਕੇ ਉਭਰਿਆ ਹੈ। ਉਸ ਨੇ ਇਸ ਸੀਜ਼ਨ ਵਿੱਚ ਹੁਣ ਤੱਕ 223 ਦੌੜਾਂ ਬਣਾਈਆਂ ਹਨ।

ਅਰਸ਼ਦੀਪ ਸਿੰਘ : ਪੰਜਾਬ ਦੀ ਤੇਜ਼ ਗੇਂਦਬਾਜ਼ੀ ਦੀ ਕਮਾਨ ਅਰਸ਼ਦੀਪ ਸਿੰਘ ਦੇ ਹੱਥਾਂ ਵਿੱਚ ਹੈ। ਉਹ ਪਾਵਰਪਲੇ ਅਤੇ ਡੈਥ ਓਵਰਾਂ ਵਿੱਚ ਨਿਯਮਿਤ ਤੌਰ ‘ਤੇ ਵਿਕਟਾਂ ਲੈਣ ਵਿੱਚ ਮਾਹਰ ਹੈ।

ਵੈਭਵ ਸੂਰਿਆਵੰਸ਼ੀ : ਇਸ ਮੁਕਾਬਲੇ ਵਿੱਚ ਸਾਰਿਆਂ ਦੀਆਂ ਨਜ਼ਰਾਂ ਨੌਜਵਾਨ ਸਟਾਰ ਖਿਡਾਰੀ ‘ਤੇ ਵੀ ਟਿਕੀਆਂ ਹੋਣਗੀਆਂ, ਜੋ ਆਪਣੀ ਖੇਡ ਨਾਲ ਮੈਦਾਨ ਵਿਚ ਨਵੀਂ ਊਰਜਾ ਲਿਆ ਸਕਦੇ ਹਨ।

ਦੋਵਾਂ ਟੀਮਾਂ ਦੇ ਖਿਡਾਰੀ ਚੰਡੀਗੜ੍ਹ ਪਹੁੰਚ ਚੁੱਕੇ ਹਨ। ਪੰਜਾਬ ਕਿੰਗਜ਼ ਆਪਣੇ ਘਰੇਲੂ ਮੈਦਾਨ ‘ਤੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ, ਜਦਕਿ ਰਾਜਸਥਾਨ ਰਾਇਲਜ਼ ਅੰਕ ਸੂਚੀ ਵਿੱਚ ਉੱਪਰ ਜਾਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।

Read More : ‘ਆਪ’ ਨੇ ਵਿਧਾਇਕਾਂ ਤੇ ਆਗੂਆਂ ਦੀ ਸੱਦੀ ਮੀਟਿੰਗ, ਕੱਲ੍ਹ ਜਲੰਧਰ ‘ਚ ਹੋਵੇਗਾ ਮੰਥਨ

Leave a Reply

Your email address will not be published. Required fields are marked *