ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ

ਵਿਧਾਇਕ ਦੀ ਭੈਣ ਦੀ ਮੌਤ, ਡਰਾਈਵਰ ਅਤੇ 2 ਹੋਰ ਔਰਤਾਂ ਜ਼ਖਮੀ
ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਦੋਦਾ ’ਚ ਇਕ ਸੜਕ ਹਾਦਸੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਮਮੇਰੀ ਭੈਣ ਮਮਤਾ ਰਾਣੀ ਦੀ ਮੌਤ ਹੋ ਗਈ, ਜਦਕਿ ਕਾਰ ਡਰਾਈਵਰ ਅਤੇ 2 ਹੋਰ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ।
ਗੌਰਤਲਬ ਹੈ ਕਿ ਵਿਧਾਇਕ ਦੀ ਭੈਣ ਮਮਤਾ ਰਾਣੀ ਤੇ ਚੱਕ ਜੰਡਵਾਲਾ ਨਿਵਾਸੀ ਵੀਰਪਾਲ ਕੌਰ ਤੇ ਨਿਰਮਲ ਰਾਣੀ ਜਲਾਲਾਬਾਦ ਦੇ ਪਿੰਡ ਮੋਹਲੀਵਾਲਾ ਤੋਂ ਬਠਿੰਡਾ ਵੱਲ ਜਾ ਰਹੇ ਸਨ। ਕਾਰ ਨੂੰ ਡਰਾਈਵਰ ਗੁਨਤਾਸ਼ ਸਿੰਘ ਚਲਾ ਰਿਹਾ ਸੀ। ਪਿੰਡ ਦੋਦਾ ਦੇ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾਅ ਗਈ।
ਹਾਦਸੇ ’ਚ ਮਮਤਾ ਰਾਣੀ, ਜੋ ਕਿ ਪਿੰਡ ਮੋਹਲੀਵਾਲਾ ਦੇ ਸਰਪੰਚ ਅਮਰੀਕ ਸਿੰਘ ਦੀ ਪਤਨੀ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਮਤਾ ਰਾਣੀ ਆਪਣੇ ਪਿਤਾ ਨੂੰ ਮਿਲਣ ਬਠਿੰਡਾ ਦੇ ਹਸਪਤਾਲ ਜਾ ਰਹੀ ਸੀ, ਜਿੱਥੇ ਉਹ ਇਲਾਜ ਅਧੀਨ ਹਨ। ਉੱਧਰ ਹਾਦਸੇ ਦੀ ਸੂਚਨਾ ਮਿਲਦਿਆਂ ਦਿੱਲੀ ’ਚ ਚੋਣ ਪ੍ਰਚਾਰ ਕਰ ਰਹੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਪਣਾ ਪ੍ਰੋਗਰਾਮ ਰੋਕ ਕੇ ਤੁਰੰਤ ਘਟਨਾ ਸਥਲ ਵੱਲ ਰਵਾਨਾ ਹੋਏ।
ਇਸ ਹਾਦਸੇ ਤੋਂ ਬਾਅਦ ਦੋਦਾ ਪੁਲਸ ਚੌਕੀ ਦੇ ਚੌਕੀ ਇੰਚਾਰਜ ਗੁਰਤੇਜ ਸਿੰਘ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਤੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਟਰੱਕ ਡਰਾਈਵਰ ਮੋਹਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਮੌਕੇ ’ਤੇ ਕਾਬੂ ਕਰ ਕੇ ਅਗੇਲਰੀ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *