Police-arrests

ਬੰਬੀਹਾ ਗਿਰੋਹ ਨੂੰ ਹਥਿਆਰ ਸਪਲਾਈ ਕਰਨ ਵਾਲੇ 8 ਕਾਬੂ, 14 ਪਿਸਤੌਲਾਂ ਤੇ 15 ਕਾਰਤੂਸ ਬਰਾਮਦ

ਯੂ.ਪੀ. ਤੇ ਐੱਮ.ਪੀ. ਤੋਂ ਮੰਗਵਾਉਂਦੇ ਸਨ ਹਥਿਆਰ, ਮੁਲਜ਼ਮ ਮੁਕੇਸ਼ ਦਾ ਪੁਲਸ ਵੱਲੋਂ ਐਨਕਾਊਂਟਰ

ਚੰਡੀਗੜ੍ਹ, 22 ਅਪ੍ਰੈਲ : ਆਪ੍ਰੇਸ਼ਨ ਸੈੱਲ ਨੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਹਥਿਆਰ ਮੰਗਵਾ ਕੇ ਬੰਬੀਹਾ ਗਿਰੋਹ ਨੂੰ ਸਪਲਾਈ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਇੰਦਰਾ ਕਾਲੋਨੀ ਵਾਸੀ ਰਾਹੁਲ ਉਰਫ ਰੈਲੀ, ਮੋਨੂੰ ਤੇ ਗੋਵਿੰਦ, ਮੋਹਾਲੀ ਦੇ ਅਮਨਪੁਰ ਵਾਸੀ ਅਮਨ, ਸੈਕਟਰ-38 ਵੈਸਟ ਵਾਸੀ ਸੰਜੂ ਉਰਫ਼ ਕਾਂਚਾ, ਗੋਹਾਨਾ ਵਾਸੀ ਮੁਕੇਸ਼, ਗੁਰਦੀਪ ਸਿੰਘ ਅਤੇ ਮੋਨੂੰ ਜਸਵਾਲ ਵਜੋਂ ਹੋਈ ਹੈ। ਆਪ੍ਰੇਸ਼ਨ ਸੈੱਲ ਨੇ ਮੁਲਜ਼ਮਾਂ ਤੋਂ 14 ਪਿਸਤੌਲਾਂ ਤੇ 15 ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਸਾਰੇ ਮੁਲਜ਼ਮਾਂ ’ਤੇ ਆਰਮਜ਼ ਐਕਟ ਤੇ ਕੁੱਟਮਾਰ ਵਰਗੇ ਮਾਮਲੇ ਦਰਜ ਹਨ।

ਐੱਸ.ਪੀ. ਆਪ੍ਰੇਸ਼ਨ ਸੈੱਲ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸੂਚਨਾ ਮਿਲੀ ਸੀ ਕਿ ਮਨੀਮਾਜਰਾ ਦੇ ਕੁਝ ਨੌਜਵਾਨ ਬਾਹਰੀ ਰਾਜਾਂ ਤੋਂ ਗ਼ੈਰ-ਕਾਨੂੰਨੀ ਹਥਿਆਰ ਮੰਗਵਾ ਕੇ ਸ਼ਹਿਰ ’ਚ ਸਪਲਾਈ ਕਰ ਰਹੇ ਹਨ। ਇੰਸਪੈਕਟਰ ਜਸਪਾਲ ਤੇ ਇੰਸਪੈਕਟਰ ਹਰਿੰਦਰ ਸੇਖੋਂ ਨੇ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਮੌਲੀ ਜਾਗਰਾਂ ਤੋਂ ਹੱਲੋਮਾਜਰਾ ਜਾਣ ਵਾਲੀ ਸੜਕ ’ਤੇ ਰਾਹੁਲ ਉਰਫ਼ ਰੈਲੀ ਤੇ ਮੋਨੂੰ ਉਰਫ਼ ਕਾਂਡੂ ਨੂੰ ਫੜਿਆ।

ਪੁਲਸ ਨੇ ਰਾਹੁਲ ਕੋਲੋਂ ਤਿੰਨ ਪਿਸਤੌਲਾਂ, ਦੇਸੀ ਕੱਟਾ ਤੇ ਦੋ ਕਾਰਤੂਸ ਬਰਾਮਦ ਕੀਤੇ। ਮੋਨੂੰ ਤੋਂ ਤਿੰਨ ਪਿਸਤੌਲਾਂ, ਦੇਸੀ ਕੱਟਾ ਤੇ 3 ਕਾਰਤੂਸ ਮਿਲੇ। ਇਸ ਤੋਂ ਬਾਅਦ ਗੋਵਿੰਦ, ਅਮਨ ਤੇ ਸੰਜੂ ਉਰਫ਼ ਕਾਂਚਾ ਨੂੰ ਵੀ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ।

ਦੂਜੀ ਪੁਲਸ ਟੀਮ ਨੇ ਗੁਰਦੀਪ ਸਿੰਘ ਤੇ ਮੋਨੀ ਨੂੰ ਗ੍ਰਿਫ਼ਤਾਰ ਕਰ ਕੇ ਦੋ ਦੇਸੀ ਕੱਟੇ ਤੇ ਦੋ ਕਾਰਤੂਸ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸਾਰੇ ਮੁਲਜ਼ਮ ਵੱਖੋ-ਵੱਖ ਗਿਰੋਹਾਂ ਲਈ ਕੰਮ ਕਰਦੇ ਸਨ। ਗੋਹਾਨਾ ਵਾਸੀ ਮੁਕੇਸ਼ ਉਰਫ ਗੋਲੂ ਗ਼ੈਰ-ਕਾਨੂੰਨੀ ਹਥਿਆਰ ਦਿੰਦਾ ਸੀ, ਜਿਸ ਦਾ ਪੁਲਸ ਨੇ ਸੈਕਟਰ-25 ਰੈਲੀ ਗਰਾਊਂਡ ’ਚ ਐਨਕਾਊਂਟਰ ਕੀਤਾ।

Read More : ਕੈਨੇਡਾ ਗਏ ਇਕਲੌਤੇ ਪੁੱਤ ਦੀ ਸੜਕ ਹਾਦਸੇ ’ਚ ਮੌਤ

Leave a Reply

Your email address will not be published. Required fields are marked *