ਨਾਨੇ ਤੋਂ ਬਾਅਦ ਹੁਣ ਦੋਹਤੇ ਦੀ ਮੌਤ ਨੇ ਝੰਜੋੜਿਆ ਪਰਿਵਾਰ, ਮਾਪੇ ਕੈਨੇਡਾ ਰਵਾਨਾ
ਸਮਰਾਲਾ, 22 ਅਪ੍ਰੈਲ : ਪਿੰਡ ਜਸਪਾਲੋਂ ਦੇ ਮਾਪਿਆਂ ਵੱਲੋਂ ਚਾਵਾਂ ਨਾਲ ਕਮਾਈਆਂ ਕਰਨ ਲਈ ਕੈਨੇਡਾ ਘੱਲੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਤੋਂ ਬਾਅਦ ਹੁਣ ਉਸ ਦੇ ਮਾਪੇ ਸਸਕਾਰ ਦੀ ਰਸਮ ਅਦਾ ਕਰਨ ਲਈ ਕੈਨੇਡਾ ਰਵਾਨਾ ਹੋ ਚੁੱਕੇ ਹਨ।
ਮ੍ਰਿਤਕ ਦੇ ਮਾਮਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਯੁਵਰਾਜ ਸਿੰਘ (26) ਕੈਨੇਡਾ ਦੇ ਸ਼ਹਿਰ ਵਿੰਨੀਪੈਗ ’ਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਸਦਾ ਲਈ ਵਿੱਛੜ ਗਿਆ। ਸਸਕਾਰ ਲਈ ਉਸ ਦੇ ਪਿਤਾ ਸੁਰਿੰਦਪਾਲ ਸਿੰਘ ਤੇ ਮਾਤਾ ਨਵਦੀਪ ਕੌਰ ਕੈਨੇਡਾ ਜਾ ਚੁੱਕੇ ਹਨ।
ਮ੍ਰਿਤਕ ਦੀ ਭੈਣ ਰਮਨਜੀਤ ਕੌਰ ਕੈਨੇਡਾ ’ਚ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਯੁਵਰਾਜ ਸਿੰਘ 9 ਸਾਲ ਪਹਿਲਾਂ ਕੈਨੇਡਾ ’ਚ ਪੜ੍ਹਾਈ ਕਰਨ ਲਈ ਗਿਆ ਸੀ, ਪਰ ਬੁਰੇ ਵਕਤ ਦੀ ਮਾਰ ਕਾਰਨ ਉਹ ਹੁਣ ਕਦੇ ਵੀ ਵਾਪਸ ਨਹੀਂ ਆਵੇਗਾ।
ਜ਼ਿਕਰਯੋਗ ਹੈ ਕਿ ਕੁਝ ਘੰਟੇ ਪਹਿਲਾਂ ਹੀ ਯੁਵਰਾਜ ਦੇ ਨਾਨਾ ਹਰਬੰਸ ਸਿੰਘ ਦਾ ਸਸਕਾਰ ਕੀਤਾ ਗਿਆ ਸੀ। ਇਕੋ ਸਮੇਂ ਪਰਿਵਾਰ ’ਤੇ ਆਏ ਇਸ ਦੋਹਰੇ ਦੁੱਖ ਨੇ ਹਰ ਕਿਸੇ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਹੈ। ਪੂਰੇ ਇਲਾਕੇ ’ਚ ਇਸ ਗ਼ਮਗੀਨ ਮਾਹੌਲ ਕਾਰਨ ਸੋਗ ਦੀ ਲਹਿਰ ਹੈ।
Read More : ਪੰਜਾਬ ਸਰਕਾਰ ਦੇ ‘ਸੋਧੇ ਹੋਏ ਬੇਅਦਬੀ ਕਾਨੂੰਨ’ ਨੂੰ ਹਾਈ ਕੋਰਟ ’ਚ ਚੁਣੌਤੀ
