ਗੈਂਗਸਟਰ

ਚੰਡੀਗੜ੍ਹ ‘ਚ ਗੋਲੀਆਂ ਦੀ ਗੂੰਜ: ਪੁਲਸ ਮੁਕਾਬਲੇ ਤੋਂ ਬਾਅਦ ਗੈਂਗਸਟਰ ਮੁਕੇਸ਼ ਗੋਲੂ ਕਾਬੂ

ਪੁਲਿਸ ਨੇ ਵਿਛਾਇਆ ਜਾਲ, 5 ਰਾਉਂਡ ਫਾਇਰਿੰਗ ‘ਚ ਜ਼ਖ਼ਮੀ ਹੋਇਆ ਖ਼ਤਰਨਾਕ ਬਦਮਾਸ਼

ਚੰਡੀਗੜ੍ਹ, 22 ਅਪ੍ਰੈਲ: ਚੰਡੀਗੜ੍ਹ ਵਿੱਚ ਅੱਜ ਸਵੇਰੇ ਉਸ ਸਮੇਂ ਵੱਡੀ ਵਾਰਦਾਤ ਟਲ ਗਈ ਜਦੋਂ ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਅਤੇ ਇੱਕ ਹਰਿਆਣਾ ਦੇ ਗੈਂਗਸਟਰ ਵਿਚਕਾਰ ਸਿੱਧਾ ਮੁਕਾਬਲਾ ਹੋ ਗਿਆ। ਪੁਲਿਸ ਦੀ ਚੌਕਸੀ ਕਾਰਨ ਮੁਲਜ਼ਮ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।

ਪੁਲਿਸ ਸੂਤਰਾਂ ਅਨੁਸਾਰ ਆਪ੍ਰੇਸ਼ਨ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਦਾ ਇਕ ਗੈਂਗਸਟਰ ਚੰਡੀਗੜ੍ਹ ਵਿਚ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਖਲ ਹੋ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਟੀਮ ਨੇ ਜਾਲ ਵਿਛਾਇਆ ਅਤੇ ਜਿਵੇਂ ਹੀ ਮੁਲਜ਼ਮ ਦਾ ਸਾਹਮਣਾ ਪੁਲਿਸ ਨਾਲ ਹੋਇਆ, ਦੋਵਾਂ ਧਿਰਾਂ ਵਿਚਕਾਰ ਮੁਠਭੇੜ ਸ਼ੁਰੂ ਹੋ ਗਈ।

ਇਸ ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ ਲਗਭਗ ਪੰਜ ਰਾਉਂਡ ਫਾਇਰਿੰਗ ਹੋਈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਪੁਲਿਸ ਨੇ ਮੌਕੇ ਤੋਂ ਪੰਜ ਖਾਲੀ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਗੈਂਗਸਟਰ ਦੀ ਪਛਾਣ ਮੁਕੇਸ਼ ਗੋਲੂ ਵਜੋਂ ਹੋਈ ਹੈ, ਜੋ ਹਰਿਆਣਾ ਦੇ ਗੋਹਾਨਾ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਚੰਡੀਗੜ੍ਹ ਵਿਚ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ ਅਤੇ ਉਸਦੇ ਹੋਰ ਸਾਥੀ ਕੌਣ ਹਨ।

ਇਸ ਕਾਰਵਾਈ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਚੰਡੀਗੜ੍ਹ ਪੁਲਿਸ ਅਪਰਾਧਿਕ ਅਨਸਰਾਂ ‘ਤੇ ਨਜ਼ਰ ਰੱਖਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ।

Read More : ਸ਼੍ਰੀ ਕੇਦਾਰਨਾਥ ਧਾਮ ਦੇ ਕਪਾਟ ਰਸਮੀ ਤੌਰ ‘ਤੇ ਖੁੱਲ੍ਹੇ: ਸ਼ਰਧਾਲੂਆਂ ਲਈ ਸ਼ੁਰੂ ਹੋਏ ਦਰਸ਼ਨ

Leave a Reply

Your email address will not be published. Required fields are marked *