ਹਿੰਦ ਮਹਾਸਾਗਰ ’ਚ ਪੈਂਟਾਗਨ ਦੀ ਵੱਡੀ ਕਾਰਵਾਈ; ‘ਐੱਮ/ਟੀ ਟਿਫਾਨੀ’ ਤੇਲ ਟੈਂਕਰ ਕੀਤਾ ਜ਼ਬਤ
ਵਾਸ਼ਿੰਗਟਨ, 21 ਅਪ੍ਰੈਲ: ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਹਿੰਦ ਮਹਾਸਾਗਰ ’ਚ ਇਕ ਵੱਡੀ ਕਾਰਵਾਈ ਕਰਦਿਆਂ ਤੇਲ ਟੈਂਕਰ ‘ਐੱਮ/ਟੀ ਟਿਫਾਨੀ’ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਇਸ ਜਹਾਜ਼ ’ਤੇ ਪਹਿਲਾਂ ਵੀ ਈਰਾਨੀ ਕੱਚੇ ਤੇਲ ਦੀ ਸਮੱਗਲਿੰਗ ਕਰਨ ਦੇ ਦੋਸ਼ ਹੇਠ ਪਾਬੰਦੀ ਲਾਈ ਗਈ ਸੀ। ਅਮਰੀਕੀ ਸੈਨਾ ਦੇ ਜਵਾਨ ਬਿਨਾਂ ਕਿਸੇ ਵਿਰੋਧ ਦੇ ਜਹਾਜ਼ ’ਤੇ ਸਵਾਰ ਹੋ ਗਏ ਅਤੇ ਇਸ ਨੂੰ ਜ਼ਬਤ ਕਰ ਲਿਆ।
ਪੈਂਟਾਗਨ ਅਨੁਸਾਰ ਇਹ ਕਾਰਵਾਈ ਈਰਾਨ ਵਿਰੁੱਧ ਜਾਰੀ ਰਣਨੀਤੀ ਦਾ ਹਿੱਸਾ ਹੈ, ਜਿਸ ਤਹਿਤ ਹਥਿਆਰ, ਤੇਲ ਅਤੇ ਹੋਰ ਸਮੱਗਰੀ ਲਿਜਾਣ ਵਾਲੇ ਸ਼ੱਕੀ ਜਹਾਜ਼ਾਂ ਨੂੰ ਰੋਕਿਆ ਜਾ ਰਿਹਾ ਹੈ। ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਗੈਰ-ਕਾਨੂੰਨੀ ਨੈੱਟਵਰਕਾਂ ਨੂੰ ਨਸ਼ਟ ਕਰਨ ਲਈ ਵਿਸ਼ਵ ਪੱਧਰ ’ਤੇ ਵਰਤੋਂ ’ਚ ਆਉਣ ਵਾਲੇ ਅਜਿਹੇ ਜਹਾਜ਼ਾਂ ਦਾ ਪਿੱਛਾ ਜਾਰੀ ਰੱਖੇਗਾ।
ਦੂਜੇ ਪਾਸੇ, ਪਾਕਿਸਤਾਨ ਇਸ ਵੇਲੇ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਖੇਤਰੀ ਤਣਾਅ ਨੂੰ ਘੱਟ ਕੀਤਾ ਜਾ ਸਕੇ।
Read More : 24 ਹਜ਼ਾਰ ਰੁਪਏ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਜੋੜੇ ਦਾ ਚਾਕੂ ਮਾਰ ਕੇ ਕਤਲ
