ਦਿੱਲੀ

ਦਿੱਲੀ ‘ਚ ਖੂਨੀ ਖੇਡ: ਪੈਸਿਆਂ ਦੇ ਝਗੜੇ ਨੇ ਲਈ ਪਿਉ-ਪੁੱਤ ਦੀ ਜਾਨ

ਪੁਲਿਸ ਨੇ ਮੁਲਜ਼ਮ ਦੀ ਕੀਤੀ ਪਛਾਣ, ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਨਵੀਂ ਦਿੱਲੀ, 18 ਅਪ੍ਰੈਲ: ਦੱਖਣੀ ਦਿੱਲੀ ਦੇ ਸੀ.ਆਰ. ਪਾਰਕ ਇਲਾਕੇ ਤੋਂ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਤਾਰਾ ਅਪਾਰਟਮੈਂਟ ਦੇ ਇੱਕ ਫਲੈਟ ਵਿੱਚ ਪਿਉ ਅਤੇ ਪੁੱਤਰ ਦੀ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਰਾਕੇਸ਼ (60) ਅਤੇ ਉਸਦੇ ਪੁੱਤਰ ਕਰਨ (30) ਵਜੋਂ ਹੋਈ ਹੈ।

ਸ਼ੁਰੂਆਤੀ ਜਾਂਚ ਅਨੁਸਾਰ ਇਹ ਦੋਹਰਾ ਕਤਲ ਵਿੱਤੀ ਝਗੜੇ ਦਾ ਨਤੀਜਾ ਹੈ। ਸੂਤਰਾਂ ਮੁਤਾਬਕ ਮੁਲਜ਼ਮ ਪਹਿਲਾਂ ਮ੍ਰਿਤਕਾਂ ਦੇ ਘਰ ਪਹੁੰਚਿਆ, ਜਿੱਥੇ ਉਨ੍ਹਾਂ ਵਿਚਾਲੇ ਬਹਿਸ ਹੋਈ, ਜੋ ਬਾਅਦ ਵਿੱਚ ਹਿੰਸਕ ਰੂਪ ਧਾਰਨ ਕਰ ਗਈ। ਮੁਲਜ਼ਮ ਨੇ ਚਾਕੂ ਨਾਲ ਪਿਤਾ ਅਤੇ ਪੁੱਤਰ ਉੱਤੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਫਲੈਟ ਵਿੱਚ ਖੂਨ ਹੀ ਖੂਨ ਖਿਲਰ ਗਿਆ।

ਘਟਨਾ ਤੋਂ ਬਾਅਦ, ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਮੈਕਸ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦੋਵਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਉਸਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਮਾਮਲੇ ਦੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।

Read More : ਰੇਹੜੀ ਛੱਪੜ ‘ਚ ਪਲਟਣ ਕਾਰਨ ਮਾਂ ਅਤੇ 12 ਸਾਲਾ ਪੁੱਤ ਦੀ ਦਰਦਨਾਕ ਮੌਤ

Leave a Reply

Your email address will not be published. Required fields are marked *