MIvsPBKS

IPL 2026: ਅੱਜ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਵੇਗੀ ਟੱਕਰ

ਵਾਨਖੇੜੇ ਸਟੇਡੀਅਮ ‘ਚ ਦੋਵਾਂ ਟੀਮਾਂ ਦਾ ਰਿਕਾਰਡ ਰਿਹਾ ਹੈ ਬਰਾਬਰ

ਮੁੰਬਈ, 16 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 24ਵੇਂ ਮੁਕਾਬਲੇ ਵਿੱਚ ਅੱਜ ਮੁੰਬਈ ਇੰਡੀਅਨਜ਼ (MI) ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿੱਚ ਪੰਜਾਬ ਕਿੰਗਜ਼ (PBKS) ਦਾ ਸਾਹਮਣਾ ਕਰੇਗੀ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦੋਂ ਕਿ ਟਾਸ ਸ਼ਾਮ 7:00 ਵਜੇ ਕੀਤਾ ਜਾਵੇਗਾ। ਇਸ ਸੀਜ਼ਨ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਪੰਜਾਬ ਕਿੰਗਜ਼ ਲਈ ਇਹ ਸੀਜ਼ਨ ਹੁਣ ਤੱਕ ਬਹੁਤ ਸ਼ਾਨਦਾਰ ਰਿਹਾ ਹੈ। ਟੀਮ ਆਪਣੇ ਚਾਰ ਵਿੱਚੋਂ ਤਿੰਨ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਕਾਬਜ਼ ਹੈ। ਜੇਕਰ ਪੰਜਾਬ ਅੱਜ ਦਾ ਮੈਚ ਜਿੱਤ ਜਾਂਦਾ ਹੈ, ਤਾਂ ਉਸ ਕੋਲ ਪੁਆਇੰਟਸ ਟੇਬਲ ਵਿੱਚ ਸਿਖਰਲੇ ਸਥਾਨ ‘ਤੇ ਪਹੁੰਚਣ ਦਾ ਸੁਨਹਿਰੀ ਮੌਕਾ ਹੋਵੇਗਾ। ਦੂਜੇ ਪਾਸੇ, ਮੁੰਬਈ ਇੰਡੀਅਨਜ਼ ਨੇ ਹੁਣ ਤੱਕ ਚਾਰ ਵਿੱਚੋਂ ਸਿਰਫ਼ ਇੱਕ ਮੈਚ ਹੀ ਜਿੱਤਿਆ ਹੈ ਅਤੇ ਉਹ ਆਪਣੀ ਲੈਅ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਜੇਕਰ ਇਤਿਹਾਸਕ ਅੰਕੜਿਆਂ ਦੀ ਗੱਲ ਕਰੀਏ ਤਾਂ ਮੁੰਬਈ ਅਤੇ ਪੰਜਾਬ ਵਿਚਾਲੇ ਹਮੇਸ਼ਾ ਹੀ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 34 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਮੁੰਬਈ ਨੇ 17 ਅਤੇ ਪੰਜਾਬ ਨੇ 16 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਸੀ, ਜਿਸ ਨੂੰ ਪੰਜਾਬ ਨੇ ਸੁਪਰ ਓਵਰ ਵਿੱਚ ਜਿੱਤਿਆ ਸੀ।

ਖ਼ਾਸ ਗੱਲ ਇਹ ਹੈ ਕਿ ਵਾਨਖੇੜੇ ਸਟੇਡੀਅਮ ਵਿੱਚ ਵੀ ਦੋਵਾਂ ਦਾ ਪਲੜਾ ਬਰਾਬਰ ਰਿਹਾ ਹੈ, ਜਿੱਥੇ 10 ਮੁਕਾਬਲਿਆਂ ਵਿੱਚੋਂ ਦੋਵਾਂ ਟੀਮਾਂ ਨੇ 5-5 ਮੈਚ ਜਿੱਤੇ ਹਨ। ਪਿਛਲੇ ਸੀਜ਼ਨ ਵਿੱਚ ਪੰਜਾਬ ਨੇ ਦੋਵੇਂ ਵਾਰ ਮੁੰਬਈ ਨੂੰ ਮਾਤ ਦਿੱਤੀ ਸੀ, ਜਿਸ ਕਾਰਨ ਅੱਜ ਮੁੰਬਈ ਕੋਲ ਆਪਣੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ।

Read More : 15 ਦਿਨ ਪਹਿਲਾਂ ਦੁਬਈ ਗਏ 24 ਸਾਲਾ ਨੌਜਵਾਨ ਦੀ ਮੌਤ

Leave a Reply

Your email address will not be published. Required fields are marked *