ਪ੍ਰਦੀਪ ਸਿੰਘ

15 ਦਿਨ ਪਹਿਲਾਂ ਦੁਬਈ ਗਏ 24 ਸਾਲਾ ਨੌਜਵਾਨ ਦੀ ਮੌਤ

ਪਹਿਲਾਂ ਵੀ ਦੋ ਭਰਾਵਾਂ ਦੀ ਹੋ ਚੁੱਕੀ ਹੈ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਲੁਧਿਆਣਾ, 16 ਅਪ੍ਰੈਲ : ਲੁਧਿਆਣਾ ਦੇ ਨੇੜਲੇ ਪਿੰਡ ਢੋਲਣ ਦੇ ਇੱਕ ਨੌਜਵਾਨ ਦੀ ਦੁਬਈ ਵਿੱਚ ਅਚਾਨਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 24 ਸਾਲਾ ਪ੍ਰਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਵਜੋਂ ਹੋਈ ਹੈ। ਪ੍ਰਦੀਪ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਦੇ ਸੁਪਨੇ ਲੈ ਕੇ ਮਹਿਜ਼ 15 ਦਿਨ ਪਹਿਲਾਂ ਹੀ ਦੁਬਈ ਗਿਆ ਸੀ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਪੰਚ ਕਰਮਜੀਤ ਸਿੰਘ ਢੋਲਣ ਨੇ ਦੱਸਿਆ ਕਿ ਪ੍ਰਦੀਪ ਸਿੰਘ ਇੱਕ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਸੀ। ਦੁਬਈ ਪਹੁੰਚਣ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਉਸ ਦੇ ਪਿਤਾ ਜਗਦੀਸ਼ ਸਿੰਘ ਨੂੰ ਕੰਪਨੀ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਇਹ ਖ਼ਬਰ ਪਰਿਵਾਰ ਲਈ ਬੇਹੱਦ ਅਸਹਿ ਹੈ, ਕਿਉਂਕਿ ਪ੍ਰਦੀਪ ਦੇ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਪ੍ਰਦੀਪ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸਿਰਫ਼ ਉਸ ਦੀ ਇੱਕ ਭੈਣ, ਦਾਦਾ-ਦਾਦੀ ਅਤੇ ਮਾਂ-ਬਾਪ ਰਹਿ ਗਏ ਹਨ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਪੰਜਾਬ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ।

Read More : ਸਰਹੱਦ ਪਾਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼: ਭਾਰੀ ਅਸਲੇ ਸਮੇਤ ਇਕ ਗ੍ਰਿਫ਼ਤਾਰ

Leave a Reply

Your email address will not be published. Required fields are marked *