ਨਸ਼ੀਲਾ ਪਦਾਰਥ ਪਿਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ; ਰਾਂਚੀ ਪੁਲਸ ਵੱਲੋਂ ਫ਼ਰਾਰ ਮੁਲਜ਼ਮ ਦੀ ਭਾਲ ਜਾਰੀ
ਰਾਂਚੀ, 14 ਅਪ੍ਰੈਲ : ਝਾਰਖੰਡ ਦੇ ਰਾਂਚੀ ਜ਼ਿਲਾ ਵਿਖੇ ਇਕ ਦੰਦਾਂ ਦੀ ਡਾਕਟਰ (ਡੈਂਟਿਸਟ) ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਜਨਮਦਿਨ ਦੀ ਪਾਰਟੀ ਦੌਰਾਨ ਪਹਿਲਾਂ ਮਹਿਲਾ ਡਾਕਟਰ ਨੂੰ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਪਿਲਾਇਆ ਅਤੇ ਉਸ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਪੁਲਸ ਮੁਤਾਬਕ ਇਹ ਘਟਨਾ 9 ਅਪ੍ਰੈਲ ਦੀ ਹੈ। ਪੀੜਤ ਔਰਤ ਲਾਲਪੁਰ ਪੁਲਸ ਥਾਣਾ ਖੇਤਰ ਦੇ ਇਕ ਅਪਾਰਟਮੈਂਟ ’ਚ ਆਪਣੇ ਇਕ ਦੋਸਤ ਦੀ ਜਨਮਦਿਨ ਪਾਰਟੀ ’ਚ ਸ਼ਾਮਲ ਹੋਣ ਗਈ ਸੀ। ਇਸ ਦੌਰਾਨ ਪਾਰਟੀ ਦੇ ਮੇਜ਼ਬਾਨ ਦੇ ਇਕ ਮਿੱਤਰ ਨੇ ਕਥਿਤ ਤੌਰ ’ਤੇ ਔਰਤ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਲਾਲਪੁਰ ਪੁਲਸ ਥਾਣੇ ਦੇ ਇੰਚਾਰਜ ਅਧਿਕਾਰੀ ਰੂਪੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਸਬੰਧਤ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਡਾਕਟਰੀ ਜਾਂਚ ਕਰਵਾ ਲਈ ਗਈ ਹੈ ਅਤੇ ਫ਼ਰਾਰ ਮੁਲਜ਼ਮ ਦੀ ਤਲਾਸ਼ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਫ਼ਰੀਦਕੋਟ ਦੇ ਮੇਨ ਬਾਜ਼ਾਰ ’ਚ ਜ਼ੋਰਦਾਰ ਧਮਾਕਾ, ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸਿਆ
