Breaking news

ਫ਼ਰੀਦਕੋਟ ਦੇ ਮੇਨ ਬਾਜ਼ਾਰ ’ਚ ਜ਼ੋਰਦਾਰ ਧਮਾਕਾ, ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸਿਆ

ਧਮਾਕੇ ਨਾਲ ਨੇੜਲੀਆਂ ਦੁਕਾਨਾਂ ਦੇ ਟੁੱਟੇ ਸ਼ੀਸ਼ੇ; ਸਿਲੰਡਰ ਸਹੀ-ਸਲਾਮਤ ਮਿਲਣ ਕਾਰਨ ਮਾਮਲਾ ਬਣਿਆ ਰਹੱਸ

ਫ਼ਰੀਦਕੋਟ, 14 ਅਪ੍ਰੈਲ : ਫ਼ਰੀਦਕੋਟ ਦੇ ਮੇਨ ਬਾਜ਼ਾਰ ’ਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਇਕ ਦੁਕਾਨ ਦੇ ਉੱਪਰ ਬਣੇ ਚੁਬਾਰੇ ’ਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਸ-ਪਾਸ ਦਾ ਪੂਰਾ ਇਲਾਕਾ ਦਹਿਲ ਗਿਆ ਅਤੇ ਲੋਕਾਂ ’ਚ ਹੜਕੰਪ ਮਚ ਗਿਆ।

ਇਸ ਘਟਨਾ ਦੌਰਾਨ ਦੁਕਾਨ ਅੰਦਰ ਕੰਮ ਕਰ ਰਿਹਾ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਧਮਾਕਾ ਇੰਨਾ ਭਿਆਨਕ ਸੀ ਕਿ ਨੇੜਲੇ ਇਲਾਕੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ, ਕਮਰੇ ਅੰਦਰ ਪਿਆ ਸਾਮਾਨ ਖਿੱਲਰ ਗਿਆ ਅਤੇ ਦੁਕਾਨਾਂ ਦੇ ਸ਼ਟਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਧਮਾਕਾ ਗੈਸ ਸਿਲੰਡਰ ਕਾਰਨ ਹੋਇਆ ਹੈ, ਪਰ ਜਾਂਚ ਦੌਰਾਨ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ। ਮੌਕੇ ’ਤੇ ਦੇਖਿਆ ਗਿਆ ਕਿ ਸਿਲੰਡਰ ਦਾ ਰੈਗੂਲੇਟਰ ਤਾਂ ਖੁੱਲ੍ਹਾ ਸੀ, ਪਰ ਸਿਲੰਡਰ ਫਟਿਆ ਨਹੀਂ ਸੀ ਅਤੇ ਨਾ ਹੀ ਕਮਰੇ ’ਚ ਅੱਗ ਲੱਗਣ ਦੇ ਕੋਈ ਨਿਸ਼ਾਨ ਮਿਲੇ ਹਨ।

ਦੁਕਾਨਦਾਰਾਂ ਦਾ ਮੰਨਣਾ ਹੈ ਕਿ ਸ਼ਾਇਦ ਗੈਸ ਲੀਕ ਹੋਣ ਕਾਰਨ ਗੈਸ ਹਵਾ ’ਚ ਫੈਲ ਗਈ ਹੋਵੇਗੀ ਅਤੇ ਕਿਸੇ ਚੰਗਿਆੜੀ ਕਾਰਨ ਇਹ ਧਮਾਕਾ ਹੋਇਆ, ਪਰ ਅਸਲ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਫਿਲਹਾਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪੁਲਸ ਵੱਲੋਂ ਵੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Read More : ਅਸਿੱਧੇ ਤੌਰ ’ਤੇ ਪੰਜਾਬ ਉੱਤੇ ਸ਼ਾਸਨ ਚਲਾਉਣਾ ਚਾਹੁੰਦੇ ਹਨ ਗ੍ਰਹਿ ਮੰਤਰੀ : ਰਾਜਾ ਵੜਿੰਗ

Leave a Reply

Your email address will not be published. Required fields are marked *