ਲੈਫਟੀਨੈਂਟ ਜਨਰਲ ਸੁਸਾਨ ਕੋਇਲ ਸੰਭਾਲਣਗੇ ਜ਼ਿੰਮੇਵਾਰੀ; PM ਐਂਥਨੀ ਅਲਬਾਨੀਜ਼ ਨੇ ਇਸ ਨੂੰ ਦੱਸਿਆ ਇਤਿਹਾਸਕ ਪਲ
ਆਸਟ੍ਰੇਲੀਆ, 13 ਅਪ੍ਰੈਲ : ਆਸਟ੍ਰੇਲੀਆ ਨੇ ਇੱਕ ਵੱਡਾ ਇਤਿਹਾਸ ਰਚਦਿਆਂ ਲੈਫਟੀਨੈਂਟ ਜਨਰਲ ਸੁਸਾਨ ਕੋਇਲ ਨੂੰ ਆਪਣੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ ਕੀਤਾ ਹੈ। ਉਹ ਜੁਲਾਈ ਵਿੱਚ ਲੈਫਟੀਨੈਂਟ ਜਨਰਲ ਸਾਈਮਨ ਸਟੂਅਰਟ ਦੀ ਜਗ੍ਹਾ ਲੈਣਗੇ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਸ ਨਿਯੁਕਤੀ ਨੂੰ ਮਹਿਲਾਵਾਂ ਲਈ ਇੱਕ ਵੱਡੀ ਪ੍ਰੇਰਨਾ ਦੱਸਿਆ ਹੈ।
55 ਸਾਲਾ ਸੁਸਾਨ ਕੋਇਲ, ਜੋ 1987 ਵਿੱਚ ਫੌਜ ਵਿੱਚ ਸ਼ਾਮਲ ਹੋਏ ਸਨ, ਕਈ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾਵਾਂ ਨਿਭਾ ਚੁੱਕੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਐਡਮਿਰਲ ਮਾਰਕ ਹੈਮੰਡ ਨੂੰ ਰੱਖਿਆ ਬਲ ਦਾ ਨਵਾਂ ਮੁਖੀ ਅਤੇ ਮੈਥਿਊ ਬਕਲੇ ਨੂੰ ਜਲ ਫੌਜ ਦਾ ਮੁਖੀ ਨਿਯੁਕਤ ਕੀਤਾ ਹੈ। ਫੌਜ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਉਣ ਅਤੇ ਬਰਾਬਰੀ ਦੇ ਮਕਸਦ ਨਾਲ ਇਹ ਫੈਸਲਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
Read More : ਪੰਜਾਬ ਵਿਧਾਨ ਸਭਾ ‘ਚ ਇਤਿਹਾਸਕ ‘ਬੇਅਦਬੀ ਵਿਰੋਧੀ ਬਿੱਲ’ ਪੇਸ਼; ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ
