Chief Minister Bhagwant Mann

ਮੁੱਖ ਮੰਤਰੀ ਮਾਨ ਦੇ ਯਤਨਾਂ ਨੂੰ ਪਿਆ ਬੂਰ; ਸਰਹੱਦੀ ਕੰਡਿਆਲੀ ਤਾਰ ਹੁਣ ਕੌਮਾਂਤਰੀ ਸਰਹੱਦ ਦੇ ਨੇੜੇ ਹੋਵੇਗੀ ਸ਼ਿਫਟ

ਲੱਖਾਂ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ; ਹੁਣ ਬਿਨਾਂ ਕਿਸੇ ਰੋਕ-ਟੋਕ ਅਤੇ ਬੀਐਸਐਫ ਦੀ ਜਾਂਚ ਦੇ ਖੁੱਲ੍ਹ ਕੇ ਕਰ ਸਕਣਗੇ ਖੇਤੀ

ਤਲਵੰਡੀ ਸਾਬੋ, 13 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਸਰਹੱਦੀ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤਬਦੀਲ ਕਰਨ ਦਾ ਇਤਿਹਾਸਕ ਹੁਕਮ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਕੀਤੀਆਂ ਮੁਲਾਕਾਤਾਂ ਤੋਂ ਬਾਅਦ ਹੁਣ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਸਰਵੇਖਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।

ਮੁੱਖ ਮੰਤਰੀ ਅਨੁਸਾਰ ਇਸ ਫੈਸਲੇ ਨਾਲ ਲੱਖਾਂ ਏਕੜ ਜ਼ਮੀਨ ਕੰਡਿਆਲੀ ਤਾਰ ਦੇ ਅੰਦਰ ਆ ਜਾਵੇਗੀ। ਹੁਣ ਕਿਸਾਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦੇ ਸੀਮਤ ਸਮੇਂ ਅਤੇ ਬੀਐਸਐਫ ਦੀ ਵਾਰ-ਵਾਰ ਹੋਣ ਵਾਲੀ ਤਲਾਸ਼ੀ ਤੋਂ ਛੁਟਕਾਰਾ ਮਿਲੇਗਾ। ਕਿਸਾਨ ਹੁਣ ਆਪਣੀ ਮਨਪਸੰਦ ਫਸਲ ਉਗਾ ਸਕਣਗੇ ਅਤੇ ਉਨ੍ਹਾਂ ਨੂੰ ਖੇਤਾਂ ਵਿੱਚ ਜਾਣ ਲਈ ਸ਼ਨਾਖਤੀ ਕਾਰਡਾਂ ਦੀ ਮੁਸ਼ਕਲ ਪੇਸ਼ ਨਹੀਂ ਆਵੇਗੀ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਾੜ ਦੇ 300 ਮੀਟਰ ਖੇਤਰ ਤੱਕ ਸਰਹੱਦ ਦੇ ਨੇੜੇ ਜਾਣ ਨਾਲ ਬੀਐਸਐਫ ਲਈ ਵੀ ਨਿਗਰਾਨੀ ਰੱਖਣੀ ਆਸਾਨ ਹੋ ਜਾਵੇਗੀ। ਇਸ ਨਾਲ ਸਮਾਜ ਵਿਰੋਧੀ ਗਤੀਵਿਧੀਆਂ ‘ਤੇ ਚੌਕਸੀ ਵਧੇਗੀ। ਐਸਡੀਐਮਜ਼ ਵੱਲੋਂ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਫੈਸਲੇ ਨੂੰ ਸਮੇਂ ਸਿਰ ਲਾਗੂ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਇਸ ਨੂੰ ਸਰਹੱਦੀ ਖੇਤਰ ਦੇ ਕਿਸਾਨਾਂ ਲਈ ਇੱਕ ਵੱਡੀ ਸੌਗਾਤ ਦੱਸਿਆ ਹੈ।

Read More : ਰੰਗਲੇ ਪੰਜਾਬ ਲਈ ਵੱਡਾ ਕਦਮ: ਹੁਣ ਸੂਰਜੀ ਰੌਸ਼ਨੀ ਨਾਲ ਜਗਮਗਾਉਣਗੇ ਸੂਬੇ ਦੇ ਪਿੰਡ

Leave a Reply

Your email address will not be published. Required fields are marked *