ਪਲੱਕੜ ਨੇੜੇ ਵਾਪਰੀ ਘਟਨਾ; ਆਰ.ਪੀ.ਐੱਫ. ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਪਲੱਕੜ, 11 ਅਪ੍ਰੈਲ : ਕੇਰਲ ਦੇ ਪਲੱਕੜ ’ਚ ਪੱਥਰ ਸੁੱਟੇ ਜਾਣ ਦੀ ਇਕ ਘਟਨਾ ਦੌਰਾਨ ਏਰਨਾਕੁਲਮ ਤੋਂ ਬੈਂਗਲੁਰੂ ਜਾ ਰਹੀ ਵੰਦੇ ਭਾਰਤ ਟ੍ਰੇਨ ਦੀ ਖਿੜਕੀ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਰਾਜਕੀ ਰੇਲਵੇ ਪੁਲਸ (ਜੀ.ਆਰ.ਪੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਲਗਭਗ ਸਾਢੇ 4 ਵਜੇ ਪਲੱਕੜ ਜ਼ਿਲੇ ’ਚ ਪਰਾਲੀ ਨੇੜੇ ਵਾਪਰੀ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ ’ਚ ਕਿਸੇ ਵੀ ਸਵਾਰੀ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ.) ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਥਾਈਲੈਂਡ ਤੋਂ ਭਾਰਤ ਲਿਆਂਦਾ ਗਿਆ ਲੋੜੀਂਦਾ ਗੈਂਗਸਟਰ ਸਾਹਿਲ
