ਅੰਮ੍ਰਿਤਸਰ -: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਮੱਥਾ ਟੇਕਿਆ। ਇਸ ਦੌਰਾਨ ਮਲਕੀਤ ਸਿੰਘ ਨੇ ਅੱਜ ਦੀ ਪੰਜਾਬੀ ਗਾਇਕੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਚੰਗੇ ਗਾਇਕ ਦੇ ਹੱਥ ਵਿਚ ਤੂੰਬੀ ਤਾਂ ਸ਼ੋਭਾ ਦਿੰਦੀ ਹੈ ਪਰ ਹਥਿਆਰ ਨਹੀਂ।
ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਅਹਿਮ ਪਛਾਣ ਹੈ ਅਤੇ ਅੱਜ ਦੇ ਸਮੇਂ ਵਿਚ ਕਟਿੰਗ ਵਾਲੇ ਗਾਇਕ ਵੀ ਸਿਰ ’ਤੇ ਦਸਤਾਰ ਸਜਾਉਣ ਲੱਗ ਪਏ ਹਨ ਜੋ ਕਿ ਸਿੱਖ ਧਰਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
