Transfer

ਪੁਲਸ ਵਿਭਾਗ ’ਚ ਵੱਡਾ ਰੱਦੋਬਦਲ; ਵਿਜੀਲੈਂਸ ਮੁਖੀ ਸਣੇ 6 ਉੱਚ ਅਧਿਕਾਰੀਆਂ ਦੇ ਤਬਾਦਲੇ

ਸ਼ਰਦ ਸੱਤਿਆ ਚੌਹਾਨ ਵਿਜੀਲੈਂਸ ਦੇ ਨਵੇਂ ਚੀਫ਼ ਡਾਇਰੈਕਟਰ ਨਿਯੁਕਤ; ਪੀ. ਕੇ. ਸਿਨਹਾ ਸੰਭਾਲਣਗੇ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ

ਚੰਡੀਗੜ੍ਹ, 6 ਅਪ੍ਰੈਲ : ਪੰਜਾਬ ਪੁਲਸ ਪ੍ਰਸ਼ਾਸਨ ’ਚ ਵੱਡੇ ਪੱਧਰ ’ਤੇ ਰੱਦੋਬਦਲ ਕਰਦਿਆਂ ਕਈ ਸੀਨੀਅਰ ਅਧਿਕਾਰੀਆਂ ਦੀਆਂ ਨਿਯੁਕਤੀਆਂ ਅਤੇ ਤਬਾਦਲੇ ਕੀਤੇ ਗਏ ਹਨ। ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਅਨੁਸਾਰ ਸ਼ਰਦ ਸੱਤਿਆ ਚੌਹਾਨ ਨੂੰ ਵਿਜੀਲੈਂਸ ਬਿਊਰੋ ਦਾ ਸਪੈਸ਼ਲ ਡੀ. ਜੀ. ਪੀ.-ਕਮ-ਚੀਫ਼ ਡਾਇਰੈਕਟਰ ਲਾਇਆ ਗਿਆ ਹੈ।

ਰਾਮ ਸਿੰਘ ਨੂੰ ਸਪੈਸ਼ਲ ਡੀ. ਜੀ. ਪੀ. ਟੈਕਨੀਕਲ ਸਪੋਰਟ ਸਰਵਿਸਜ਼ ਦੇ ਨਾਲ-ਨਾਲ ਸਪੈਸ਼ਲ ਡੀ. ਜੀ. ਪੀ.-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਵਜੋਂ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।

ਪੀ. ਕੇ. ਸਿਨਹਾ ਨੂੰ 30 ਅਪ੍ਰੈਲ ਤੱਕ ਓ. ਐੱਸ. ਡੀ. (ਲਾਅ ਐਂਡ ਆਰਡਰ) ਪੰਜਾਬ ਨਿਯੁਕਤ ਕੀਤਾ ਗਿਆ ਹੈ। ਅਰਪਿਤ ਸ਼ੁਕਲਾ ਦੀ ਸੇਵਾਮੁਕਤੀ ਮਗਰੋਂ 1 ਮਈ ਤੋਂ ਉਹ ਸਪੈਸ਼ਲ ਡੀ. ਜੀ. ਪੀ. (ਲਾਅ ਐਂਡ ਆਰਡਰ) ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਅਰੁਣਪਾਲ ਸਿੰਘ ਨੂੰ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ ਲਾਇਆ ਗਿਆ ਹੈ।

ਆਰ. ਕੇ. ਜੈਸਵਾਲ ਨੂੰ ਏ. ਡੀ. ਜੀ. ਪੀ. (ਐੱਨ. ਆਰ. ਆਈ.) ਦੇ ਨਾਲ-ਨਾਲ ਏ. ਡੀ. ਜੀ. ਪੀ. (ਜੇਲ੍ਹਾਂ) ਵਜੋਂ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਏ. ਜੀ. ਟੀ. ਐੱਫ. ਗੁਰਮੀਤ ਸਿੰਘ ਚੌਹਾਨ ਦੀ ਨਿਯੁਕਤੀ ਸਬੰਧੀ ਹੁਕਮ ਅਜੇ ਜਾਰੀ ਨਹੀਂ ਕੀਤੇ ਗਏ, ਜੋ ਬਾਅਦ ’ਚ ਜਾਰੀ ਹੋਣ ਦੀ ਸੰਭਾਵਨਾ ਹੈ।

Read More : ਪਿੰਡ ਮਠੋਲਾ ’ਚ ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਚੱਲੀ ਗੋਲੀ, ਔਰਤ ਗੰਭੀਰ ਜ਼ਖ਼ਮੀ

Leave a Reply

Your email address will not be published. Required fields are marked *