ਪੰਤ ਨੇ ਖੇਡੀ 68 ਦੌੜਾਂ ਦੀ ਸ਼ਾਨਦਾਰ ਪਾਰੀ
ਹੈਦਰਾਬਾਦ : 6 ਅਪ੍ਰੈਲ : ਸਪੋਰਟਸ ਡੈਸਕ: ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ 10ਵਾਂ ਮੁਕਾਬਲਾ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਖੇ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਖੇਡਿਆ ਗਿਆ। ਇਸ ਬੇਹੱਦ ਰੋਮਾਂਚਕ ਮੈਚ ਵਿੱਚ ਲਖਨਊ ਨੇ ਮੇਜ਼ਬਾਨ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਮੈਚ ਦੀ ਸ਼ੁਰੂਆਤ ਵਿੱਚ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ। ਲਖਨਊ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਮਿਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ 19.5 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 160 ਦੌੜਾਂ ਬਣਾਉਂਦੇ ਹੋਏ ਮੈਚ ਜਿੱਤ ਲਿਆ। ਲਖਨਊ ਵੱਲੋਂ ਕਪਤਾਨ ਰਿਸ਼ਭ ਪੰਤ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ। ਟੀਮ ਦੀ ਜਿੱਤ ਵਿੱਚ ਏਡਨ ਮਾਰਕਰਮ (45 ਦੌੜਾਂ), ਅਬਦੁਲ ਸਮਦ (16 ਦੌੜਾਂ), ਮਿਸ਼ੇਲ ਮਾਰਸ਼ (14 ਦੌੜਾਂ), ਆਯੁਸ਼ ਬਡੋਨੀ (12 ਦੌੜਾਂ) ਅਤੇ ਨਿਕੋਲਸ ਪੂਰਨ (1 ਦੌੜ) ਨੇ ਆਪਣਾ ਯੋਗਦਾਨ ਪਾਇਆ।
ਹੈਦਰਾਬਾਦ ਲਈ ਗੇਂਦਬਾਜ਼ੀ ਵਿੱਚ ਹਰਸ਼ ਦੂਬੇ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਏਹਸਾਨ ਮਲਿੰਗਾ ਅਤੇ ਸ਼ਿਵਾਂਗ ਕੁਮਾਰ ਨੇ 1-1 ਵਿਕਟ ਹਾਸਲ ਕੀਤੀ।
Read More : ਅੰਮ੍ਰਿਤਸਰ ਪੁਲਿਸ ਦਾ ਐਕਸ਼ਨ: 4.13 ਕਿਲੋ ਹੈਰੋਇਨ ਸਮੇਤ 2 ਸਮੱਗਲਰ ਕਾਬੂ
