ਤਲਵਾੜਾ

ਵੱਡੀ ਲਾਪਰਵਾਹੀ? ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਗਈ ਜਾਨ

ਇਕਲੌਤੇ ਪੁੱਤ ਦੀ ਮੌਤ ਨਾਲ ਪਿੰਡ ਭੁੰਬੋਤਾੜ ‘ਚ ਮਾਤਮ, 4 ਮਹੀਨੇ ਪਹਿਲਾਂ ਹੀ ਮਿਲੀ ਸੀ ਨੌਕਰੀ

ਤਲਵਾੜਾ, 5 ਅਪ੍ਰੈਲ : ਤਲਵਾੜਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਧਾਰ ਵਿਖੇ ਬਿਜਲੀ ਦੀ ਖ਼ਰਾਬੀ ਠੀਕ ਕਰਦੇ ਸਮੇਂ ਇਕ ਨੌਜਵਾਨ ਸਹਾਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ (22) ਪੁੱਤਰ ਨਿਵਾਸੀ ਪਿੰਡ ਭੁੰਬੋਤਾੜ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਹਾਈ-ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਅਨੁਸਾਰ ਸਰਬਜੀਤ ਨੂੰ ਨੌਕਰੀ ਮਿਲੇ ਅਜੇ ਸਿਰਫ਼ 3-4 ਮਹੀਨੇ ਹੀ ਹੋਏ ਸਨ ਅਤੇ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਇਕਲੌਤਾ ਸਹਾਰਾ ਸੀ।

ਤਲਵਾੜਾ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਲਾਕਾ ਨਿਵਾਸੀਆਂ ਨੇ ਇਸ ਹਾਦਸੇ ਪਿੱਛੇ ਤਕਨੀਕੀ ਲਾਪਰਵਾਹੀ ਦੀ ਜਾਂਚ ਕਰਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

Read More : ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਮਾਨ ਨਾਲ ਕੀਤੀ ਮੀਟਿੰਗ

Leave a Reply

Your email address will not be published. Required fields are marked *