ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਦੇ ਸੈਲਾਨੀ ਸਨ ਸਵਾਰ
ਕੁੱਲੂ, 5 ਅਪ੍ਰੈਲ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਬੀਤੀ ਰਾਤ ਲਗਭਗ 9 ਵਜੇ ਇੱਕ ਟੈਂਪੋ ਟ੍ਰੈਵਲਰ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗਿਆ। ਇਸ ਦਰਦਨਾਕ ਹਾਦਸੇ ਵਿੱਚ 4 ਸੈਲਾਨੀਆਂ ਦੀ ਮੌਤ ਹੋ ਗਈ, ਜਦੋਂ ਕਿ 17 ਹੋਰਾਂ ਨੂੰ ਬਚਾ ਲਿਆ ਗਿਆ ਹੈ। ਵਾਹਨ ਵਿੱਚ ਦੋ ਬੱਚਿਆਂ ਸਮੇਤ ਕੁੱਲ 22 ਲੋਕ ਸਵਾਰ ਸਨ, ਜੋ ਚੰਡੀਗੜ੍ਹ, ਰਾਜਸਥਾਨ ਅਤੇ ਦਿੱਲੀ ਦੇ ਰਹਿਣ ਵਾਲੇ ਸਨ।
ਸ਼ੁਰੂਆਤੀ ਜਾਂਚ ਮੁਤਾਬਕ ਲਗਾਤਾਰ ਮੀਂਹ ਕਾਰਨ ਸੜਕ ‘ਤੇ ਚਿੱਕੜ ਹੋਣ ਕਰਕੇ ਗੱਡੀ ਫਿਸਲ ਗਈ। ਜ਼ਖ਼ਮੀਆਂ ਦਾ ਬੰਜਾਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।
Read More : ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ: ਬਠਿੰਡਾ ਕੈਂਸਰ ਹਸਪਤਾਲ ਦੀ ਬਦਲੇਗੀ ਨੁਹਾਰ
