ਪੇਂਟਿੰਗ

ਰਾਜਾ ਰਵੀ ਵਰਮਾ ਦੀ ਪੇਂਟਿੰਗ ‘ਯਸ਼ੋਦਾ ਅਤੇ ਕ੍ਰਿਸ਼ਨਾ’ ਨੇ ਬਣਾਇਆ ਵਿਸ਼ਵ ਰਿਕਾਰਡ

ਸੀਰਮ ਇੰਸਟੀਚਿਊਟ ਦੇ ਡਾ. ਸਾਇਰਸ ਪੂਨਾਵਾਲਾ ਨੇ 167.20 ਕਰੋੜ ਰੁਪਏ ਵਿਚ ਖ਼ਰੀਦੀ ਇਤਿਹਾਸਕ ਤਸਵੀਰ

ਮੁੰਬਈ, 3 ਮਾਰਚ : ਮਸ਼ਹੂਰ ਭਾਰਤੀ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਬਣਾਈ ਹੋਈ ਇਕ ਬੇਹੱਦ ਖ਼ੂਬਸੂਰਤ ਪੇਂਟਿੰਗ ‘ਯਸ਼ੋਦਾ ਅਤੇ ਕ੍ਰਿਸ਼ਨਾ’ ਨੇ ਕਲਾ ਦੀ ਦੁਨੀਆ ਵਿਚ ਨਵਾਂ ਇਤਿਹਾਸ ਰਚ ਦਿੱਤਾ ਹੈ। ਮੁੰਬਈ ਵਿਚ ਹੋਈ ‘ਸੈਫਰੋਨਆਰਟ ਸਪਰਿੰਗ ਲਾਈਵ’ ਨਿਲਾਮੀ ਦੌਰਾਨ ਇਹ ਪੇਂਟਿੰਗ ਰਿਕਾਰਡ 167.20 ਕਰੋੜ ਰੁਪਏ ਵਿਚ ਵਿਕੀ ਹੈ। ਇਹ ਹੁਣ ਤੱਕ ਕਿਸੇ ਵੀ ਨਿਲਾਮੀ ਵਿੱਚ ਵਿਕਣ ਵਾਲੀ ਸਭ ਤੋਂ ਮਹਿੰਗੀ ਭਾਰਤੀ ਕਲਾਕ੍ਰਿਤੀ ਬਣ ਗਈ ਹੈ।

ਇਸ ਪੇਂਟਿੰਗ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਡਾ. ਸਾਇਰਸ ਐਸ. ਪੂਨਾਵਾਲਾ ਵੱਲੋਂ ਖ਼ਰੀਦਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਮਸ਼ਹੂਰ ਚਿੱਤਰਕਾਰ ਐਮ.ਐਫ਼. ਹੁਸੈਨ ਦੀ ਇੱਕ ਪੇਂਟਿੰਗ (ਪਿੰਡ ਯਾਤਰਾ) ਦੇ ਨਾਮ ਸੀ, ਜੋ ਪਿਛਲੇ ਸਾਲ 118 ਕਰੋੜ ਰੁਪਏ ਵਿੱਚ ਵਿਕੀ ਸੀ। ਹੁਣ ਰਾਜਾ ਰਵੀ ਵਰਮਾ ਦੀ ਇਸ ਰਚਨਾ ਨੇ ਉਸ ਰਿਕਾਰਡ ਨੂੰ ਵੱਡੇ ਫ਼ਰਕ ਨਾਲ ਤੋੜ ਦਿੱਤਾ ਹੈ।

ਰਾਜਾ ਰਵੀ ਵਰਮਾ ਆਪਣੀਆਂ ਪੌਰਾਣਿਕ ਅਤੇ ਭਾਰਤੀ ਸੱਭਿਆਚਾਰ ਨਾਲ ਜੁੜੀਆਂ ਤਸਵੀਰਾਂ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਇਸ ਪੇਂਟਿੰਗ ਦੀ ਨਿਲਾਮੀ ਨੇ ਭਾਰਤੀ ਚਿੱਤਰਕਾਰੀ ਦਾ ਮਾਣ ਹੋਰ ਵਧਾ ਦਿੱਤਾ ਹੈ।

Read More : ਹੁਣ ਪੂਰੀ ਤਰ੍ਹਾਂ ‘ਜਲੰਧਰੀਏ’ ਹੋਏ ਚਰਨਜੀਤ ਚੰਨੀ; ਖਜੂਰਲਾ ‘ਚ ਨਵਾਂ ਘਰ ਤਿਆਰ

Leave a Reply

Your email address will not be published. Required fields are marked *