ਏਜੀਅਨ ਸਾਗਰ ਵਿਚ ਵਾਪਰਿਆ ਦਰਦਨਾਕ ਹਾਦਸਾ; 21 ਨੂੰ ਸੁਰੱਖਿਅਤ ਬਚਾਇਆ
ਅੰਕਾਰਾ, 2 ਮਾਰਚ : ਤੁਰਕੀ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਬੋਡਰਮ ਦੇ ਤੱਟ ਨੇੜੇ ਏਜੀਅਨ ਸਾਗਰ ਵਿਚ ਇਕ ਰਬੜ ਦੀ ਕਿਸ਼ਤੀ ਪਲਟਣ ਕਾਰਨ 18 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ।
ਤੁਰਕੀ ਕੋਸਟ ਗਾਰਡ ਕਮਾਂਡ ਅਨੁਸਾਰ ਦਰਜਨਾਂ ਪ੍ਰਵਾਸੀਆਂ ਨਾਲ ਭਰੀ ਇਸ ਕਿਸ਼ਤੀ ਨੇ ਰੁਕਣ ਦੇ ਇਸ਼ਾਰਿਆਂ ਨੂੰ ਅਣਗੌਲਿਆ ਕਰਕੇ ਤੇਜ਼ ਰਫ਼ਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਪਿੱਛਾ ਕਰਨ ਦੌਰਾਨ ਸਮੁੰਦਰ ਦੀਆਂ ਖ਼ਰਾਬ ਹਾਲਤਾਂ ਕਾਰਨ ਕਿਸ਼ਤੀ ਵਿਚ ਪਾਣੀ ਭਰ ਗਿਆ ਅਤੇ ਉਹ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਕੋਸਟ ਗਾਰਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ 21 ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਬਚਾਅ ਕਾਰਜਾਂ ਵਿਚ ਇਜ਼ਮੀਰ ਤੋਂ ਭੇਜੇ ਗਏ ਇੱਕ ਹੈਲੀਕਾਪਟਰ ਦੀ ਮਦਦ ਵੀ ਲਈ ਗਈ। ਅਧਿਕਾਰੀਆਂ ਮੁਤਾਬਕ ਹੋਰ ਸੰਭਾਵੀ ਪੀੜਤਾਂ ਦੀ ਭਾਲ ਲਈ ਖੋਜ ਮੁਹਿੰਮ ਅਜੇ ਵੀ ਜਾਰੀ ਹੈ। ਫਿਲਹਾਲ ਮਾਰੇ ਗਏ ਪ੍ਰਵਾਸੀਆਂ ਦੀ ਨਾਗਰਿਕਤਾ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲ ਸਕੀ ਹੈ।
Read More : 10 ਅਪ੍ਰੈਲ ਨੂੰ ਨਿਤੀਸ਼ ਕੁਮਾਰ ਰਾਜ ਸਭਾ ਮੈਂਬਰ ਵਜੋਂ ਚੁੱਕਣਗੇ ਸਹੁੰ
