ਆਈਪੀਐਲ-2026

DC ਬਨਾਮ LSG : ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ

ਸਮੀਰ ਰਿਜ਼ਵੀ ਨੇ ਖੇਡੀ 70 ਦੌੜਾਂ ਦੀ ਤੂਫ਼ਾਨੀ ਪਾਰੀ, ਦਿੱਲੀ ਨੇ 17.1 ਓਵਰਾਂ ਵਿਚ ਹੀ ਹਾਸਲ ਕੀਤਾ ਟੀਚਾ

ਲਖਨਊ, 1 ਅਪ੍ਰੈਲ : ਆਈ.ਪੀ.ਐਲ. 2026 ਦੇ ਇਕ ਰੋਮਾਂਚਕ ਮੁਕਾਬਲੇ ਵਿਚ ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ‘ਤੇ 6 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਦਿੱਲੀ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਦੀ ਟੀਮ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ। ਟੀਮ ਦੇ ਮੁੱਖ ਬੱਲੇਬਾਜ਼ ਸਸਤੇ ਵਿੱਚ ਪਵੇਲੀਅਨ ਪਰਤ ਗਏ। ਲਖਨਊ ਵੱਲੋਂ ਸਭ ਤੋਂ ਵੱਧ 36 ਦੌੜਾਂ ਦਾ ਯੋਗਦਾਨ ਪਾਇਆ ਗਿਆ, ਜਿਸ ਸਦਕਾ ਟੀਮ ਨੇ ਨਿਰਧਾਰਤ ਓਵਰਾਂ ਵਿੱਚ 141 ਦੌੜਾਂ ਬਣਾਈਆਂ। ਦਿੱਲੀ ਵੱਲੋਂ ਗੇਂਦਬਾਜ਼ੀ ਕਰਦਿਆਂ ਲੁੰਗੀ ਐਨਗਿਡੀ ਅਤੇ ਟੀ. ਨਟਰਾਜਨ ਨੇ 3-3 ਵਿਕਟਾਂ ਝਟਕਾ ਕੇ ਵਿਰੋਧੀ ਟੀਮ ਨੂੰ ਘੱਟ ਸਕੋਰ ‘ਤੇ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ।

142 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਸ਼ੁਰੂਆਤ ਵੀ ਝਟਕਿਆਂ ਭਰੀ ਰਹੀ ਅਤੇ ਟੀਮ ਨੇ ਮਹਿਜ਼ 26 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਅਜਿਹੇ ਨਾਜ਼ੁਕ ਮੌਕੇ ‘ਤੇ ਸਮੀਰ ਰਿਜ਼ਵੀ ਨੇ ਮੈਚ ਦਾ ਪਾਸਾ ਪਲਟ ਦਿੱਤਾ। ਉਨ੍ਹਾਂ ਨੇ ਮਹਿਜ਼ 47 ਗੇਂਦਾਂ ਵਿੱਚ 70 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ।

ਉਨ੍ਹਾਂ ਦਾ ਸਾਥ ਟ੍ਰਿਸਟਨ ਸਟੱਬਸ ਨੇ ਬਾਖ਼ੂਬੀ ਨਿਭਾਇਆ, ਜਿਸ ਨੇ ਨਾਬਾਦ 39 ਦੌੜਾਂ ਬਣਾਈਆਂ। ਦਿੱਲੀ ਨੇ ਇਹ ਮੈਚ 17.1 ਓਵਰਾਂ ਵਿੱਚ ਹੀ ਜਿੱਤ ਕੇ ਪੁਆਇੰਟ ਟੇਬਲ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਹੋਏ 7 ਮੁਕਾਬਲਿਆਂ ਵਿੱਚੋਂ ਦਿੱਲੀ 4 ਮੈਚ ਜਿੱਤ ਕੇ ਅੱਗੇ ਨਿਕਲ ਗਈ ਹੈ।

Read More : PRTC ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਹੁਣ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ

Leave a Reply

Your email address will not be published. Required fields are marked *