prison

ਜਬਰ-ਜ਼ਨਾਹ ਵਿਚ ਭਰਾ ਦੀ ਮਦਦ ਕਰਨ ਵਾਲੀ ਔਰਤ ਨੂੰ 10 ਸਾਲ ਦੀ ਸਖ਼ਤ ਕੈਦ

ਦਿੱਲੀ ਹਾਈ ਕੋਰਟ ਨੇ ਸੁਣਾਇਆ ਫ਼ੈਸਲਾ; ਕਿਹਾ—ਦੋਸ਼ੀ ਔਰਤ ਨੇ ਪੀੜਤਾ ਦਾ ਭਰੋਸਾ ਤੋੜ ਕੇ ਨਿਭਾਈ ‘ਸਰਗਰਮ’ ਭੂਮਿਕਾ

ਨਵੀਂ ਦਿੱਲੀ, 31 ਮਾਰਚ : ਦਿੱਲੀ ਹਾਈ ਕੋਰਟ ਨੇ ਸਾਲ 2013 ਦੇ ਇੱਕ ਜਬਰ-ਜ਼ਨਾਹ ਮਾਮਲੇ ਵਿੱਚ ਅਹਿਮ ਫ਼ੈਸਲਾ ਸੁਣਾਉਂਦਿਆਂ ਇੱਕ ਔਰਤ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਔਰਤ ਨੂੰ ਆਪਣੇ ਨਾਬਾਲਗ ਭਰਾ ਵੱਲੋਂ ਕੀਤੇ ਗਏ ਇਸ ਘਿਨਾਉਣੇ ਅਪਰਾਧ ਵਿੱਚ ਮਦਦ ਕਰਨ ਅਤੇ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਹੈ।

ਜਸਟਿਸ ਚੰਦਰਸ਼ੇਖਰਨ ਸੁਧਾ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਔਰਤ ਨੇ ਪੀੜਤਾ ਦਾ ਭਰੋਸਾ ਤੋੜਿਆ ਅਤੇ ਉਸ ਨੂੰ ਬਹਿਲਾ-ਫੁਸਲਾ ਕੇ ਅਪਰਾਧ ਵਾਲੀ ਥਾਂ ’ਤੇ ਲਿਜਾਣ ਵਿੱਚ ਬਹੁਤ ਸਰਗਰਮ ਭੂਮਿਕਾ ਨਿਭਾਈ। ਅਦਾਲਤ ਅਨੁਸਾਰ, ਇਹ ਔਰਤ ਨਾ ਸਿਰਫ਼ ਵਾਰਦਾਤ ਸਮੇਂ ਮੌਕੇ ‘ਤੇ ਮੌਜੂਦ ਸੀ, ਸਗੋਂ ਉਸ ਨੇ ਪੀੜਤਾ ਨੂੰ ਇਸ ਜ਼ੁਲਮ ਬਾਰੇ ਕਿਸੇ ਨੂੰ ਨਾ ਦੱਸਣ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ।

ਰੁਜ਼ਗਾਰ ਦਾ ਝਾਂਸਾ ਦੇ ਕੇ ਰਚੀ ਸੀ ਸਾਜ਼ਿਸ਼

ਇਸਤਗਾਸਾ ਪੱਖ ਮੁਤਾਬਕ ਦੋਸ਼ੀ ਔਰਤ ਨੇ ਆਪਣੇ ਭਰਾ ਨਾਲ ਮਿਲ ਕੇ ਪੂਰੀ ਯੋਜਨਾ ਤਿਆਰ ਕੀਤੀ ਸੀ। ਉਹ ਪੀੜਤਾ ਨੂੰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਨਜਫ਼ਗੜ੍ਹ ਇਲਾਕੇ ਵਿੱਚ ਇੱਕ ਸੁੰਨਸਾਨ ਜਗ੍ਹਾ ’ਤੇ ਲੈ ਗਈ, ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਦੋਸ਼ੀ ਔਰਤ ਖ਼ਿਲਾਫ਼ ਪਹਿਲਾਂ ਵੀ ਕਤਲ ਦਾ ਇੱਕ ਮਾਮਲਾ ਦਰਜ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਅਜਿਹੇ ਗੰਭੀਰ ਅਪਰਾਧਾਂ ਵਿੱਚ ਮਦਦਗਾਰ ਬਣਨ ਵਾਲੇ ਵੀ ਬਰਾਬਰ ਦੇ ਸਜ਼ਾ ਦੇ ਹੱਕਦਾਰ ਹਨ।

Read More : ਪੰਜਾਬ ਦੇ ਸਰਹੱਦੀ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦੇਵੇਗੀ ਕੇਂਦਰ ਸਰਕਾਰ : ਅਮਿਤ ਸ਼ਾਹ

Leave a Reply

Your email address will not be published. Required fields are marked *