ਸਪੀਕਰ ਕੁਲਤਾਰ ਸਿੰਘ

ਸਪੀਕਰ ਕੁਲਤਾਰ ਸੰਧਵਾਂ ਵੱਲੋਂ ਪੰਜਾਬ ਵਿਧਾਨ ਸਭਾ ਡਾਇਰੀ-2026 ਦਾ ਉਦਘਾਟਨ

ਵਿਧਾਨਕ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਡਾਇਰੀ ਹੋਵੇਗੀ ਅਹਿਮ ਸਰੋਤ; ਸਮਾਗਮ ਵਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਹੋਰ ਪਤਵੰਤੇ ਰਹੇ ਮੌਜੂਦ

ਚੰਡੀਗੜ੍ਹ, 25 ਮਾਰਚ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਵਿਧਾਨ ਸਭਾ ਸਕੱਤਰੇਤ ਵਿਖੇ ਸਾਲ 2026 ਲਈ ਪੰਜਾਬ ਵਿਧਾਨ ਸਭਾ ਡਾਇਰੀ ਦਾ ਅਧਿਕਾਰਤ ਉਦਘਾਟਨ ਕੀਤਾ।

ਸਪੀਕਰ ਸੰਧਵਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਕੱਤਰੇਤ ਨੇ ਸਾਲ 2026 ਦੀ ਡਾਇਰੀ ਦੇ ਇਸ ਐਡੀਸ਼ਨ ਨੂੰ ਇੱਕ ਵਿਆਪਕ ਸੰਸਥਾਗਤ ਸਰੋਤ ਵਜੋਂ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਡਾਇਰੀ ਵਿਧਾਨਕ ਜ਼ਿੰਮੇਵਾਰੀਆਂ ਨੂੰ ਯੋਜਨਾਬੱਧ ਢੰਗ ਨਾਲ ਸੰਗਠਿਤ ਕਰਨ ਲਈ ਬਣਾਈ ਗਈ ਹੈ, ਤਾਂ ਜੋ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਰੋਜ਼ਾਨਾ ਸੰਸਦੀ ਕਾਰਜਾਂ ਦੇ ਨਾਲ-ਨਾਲ ਲੰਬੇ ਸਮੇਂ ਦੀ ਰਣਨੀਤਕ ਯੋਜਨਾਬੰਦੀ ਲਈ ਇੱਕ ਸੁਚਾਰੂ ਸਾਧਨ ਉਪਲਬਧ ਹੋ ਸਕੇ।

ਸਪੀਕਰ ਨੇ ਕਿਹਾ ਕਿ ‘ਇਹ ਪ੍ਰਕਾਸ਼ਨ ਇੱਕ ਰੋਜ਼ਾਨਾ ਯੋਜਨਾਕਾਰ ਵਜੋਂ ਆਪਣੀ ਭੂਮਿਕਾ ਨਿਭਾਏਗੀ। ਇਹ ਮਹੱਤਵਪੂਰਨ ਜਾਣਕਾਰੀ ਦਾ ਲੋੜੀਂਦਾ ਸੰਗ੍ਰਹਿ ਹੈ, ਜੋ ਆਉਣ ਵਾਲੇ ਸਾਲ ਦੌਰਾਨ ਵਿਧਾਨਕ ਮਾਮਲਿਆਂ ਦੇ ਕੁਸ਼ਲ ਸੰਚਾਲਨ ਲਈ ਕਾਰਗਰ ਸਿੱਧ ਹੋਵੇਗਾ।’’ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਡਾਇਰੀ ਸਾਲ ਭਰ ਦੇ ਸਾਰੇ ਪ੍ਰਸ਼ਾਸਕੀ ਅਤੇ ਵਿਧਾਨਕ ਸ਼ਡਿਊਲਜ਼ ਲਈ ਸਹੂਲਤ ਪ੍ਰਦਾਨ ਕਰੇਗੀ।

ਇਸ ਉਦਘਾਟਨੀ ਸਮਾਰੋਹ ਵਿੱਚ ਵਿਧਾਨ ਸਭਾ ਮੈਂਬਰ (ਐਮ.ਐਲ.ਏ.) ਸ. ਕੁਲਵੰਤ ਸਿੰਘ ਪੰਡੋਰੀ, ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਨਾ, ਸਪੀਕਰ ਦੇ ਸਕੱਤਰ ਸੁਰਿੰਦਰ ਸਿੰਘ ਮੋਤੀ, ਸਪੀਕਰ ਦੇ ਓ.ਐਸ.ਡੀ. ਮਨਿੰਦਰ ਸਿੰਘ ਅਤੇ ਕਈ ਹੋਰ ਪਤਵੰਤਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

Read More : ਮਾਨ ਸਰਕਾਰ ਦੀ ਸਿਹਤ ਯੋਜਨਾ ਦਾ ਕਮਾਲ: 1 ਸਾਲ ਦੀ ਬੱਚੀ ‘ਖਵਾਇਸ਼’ ਨੂੰ ਮਿਲਿਆ ਜੀਵਨ-ਦਾਨ

Leave a Reply

Your email address will not be published. Required fields are marked *