Air Force plane

ਕੋਲੰਬੀਆ ‘ਚ ਫ਼ੌਜੀ ਜਹਾਜ਼ ਉਡਾਣ ਭਰਦੇ ਹੀ ਹਾਦਸਾਗ੍ਰਸਤ; 34 ਸੈਨਿਕਾਂ ਦੀ ਮੌਤ

ਪੇਰੂ ਸਰਹੱਦ ਨੇੜੇ ਵਾਪਰਿਆ ਭਿਆਨਕ ਹਾਦਸਾ, ਸੀ-130 ਹਰਕੂਲੀਸ ਜਹਾਜ਼ ਸੀ 125 ਫ਼ੌਜੀ ਸਵਾਰ

ਕੋਲੰਬੀਆ, 24 ਮਾਰਚ : ਕੋਲੰਬੀਆ ਦੇ ਦੱਖਣੀ ਐਮਾਜ਼ਾਨ ਖੇਤਰ ਵਿੱਚ ਸੋਮਵਾਰ ਨੂੰ ਹਵਾਈ ਸੈਨਾ ਦਾ ਇੱਕ ਫ਼ੌਜੀ ਜਹਾਜ਼ ਸੀ-130 ਹਰਕੂਲੀਸ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 34 ਸੈਨਿਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 21 ਦੀ ਪਛਾਣ ਹੋਣੀ ਅਜੇ ਬਾਕੀ ਹੈ।

ਜਹਾਜ਼ ਵਿੱਚ ਕੁੱਲ 125 ਕੋਲੰਬੀਆਈ ਸੈਨਿਕ ਸਵਾਰ ਸਨ। ਇਹ ਹਾਦਸਾ ਪੇਰੂ ਦੀ ਸਰਹੱਦ ਦੇ ਨੇੜੇ ਪਿਊਰਟੋ ਲੇਗੁਇਜ਼ਾਮੋ ਵਿਖੇ ਵਾਪਰਿਆ। ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਅਨੁਸਾਰ, ਜਹਾਜ਼ ਰਨਵੇਅ ਤੋਂ ਲਗਭਗ 1.5 ਕਿਲੋਮੀਟਰ ਦੀ ਦੂਰੀ ‘ਤੇ ਜਾ ਡਿੱਗਿਆ। ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।

Read More : ਅਮਰੀਕਾ ਦੀ ਵੈਲੇਰੋ ਆਇਲ ਰਿਫਾਇਨਰੀ ‘ਚ ਧਮਾਕਾ; ਅਸਮਾਨ ‘ਚ ਫੈਲਿਆ ਕਾਲਾ ਧੂੰਆਂ

Leave a Reply

Your email address will not be published. Required fields are marked *