ਬਿਆਸ ਦਰਿਆ

ਬਿਆਸ ਦਰਿਆ ਦੇ ਕੰਢੇ ਵੱਸਦੇ ਲੋਕਾਂ ਲਈ ਅਹਿਮ ਚਿਤਾਵਨੀ, ਵਧੇਗਾ ਪਾਣੀ ਦਾ ਪੱਧਰ

ਮੁਕੇਰੀਆਂ ਹਾਈਡਲ ਚੈਨਲ ਦੀ ਮੁਰੰਮਤ ਕਾਰਨ 24 ਅਪ੍ਰੈਲ ਤੱਕ ਦਰਿਆ ‘ਚ ਛੱਡਿਆ ਜਾਵੇਗਾ ਵਾਧੂ ਪਾਣੀ

ਤਲਵਾੜਾ, 23 ਮਾਰਚ : ਜਲ ਸਰੋਤ ਵਿਭਾਗ ਦੇ ਤਲਵਾੜਾ ਕੈਨਾਲ ਡਵੀਜ਼ਨ ਵੱਲੋਂ ਬਿਆਸ ਦਰਿਆ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੁਕੇਰੀਆਂ ਹਾਈਡਲ ਚੈਨਲ ਦੀ ਵੱਡੇ ਪੱਧਰ ’ਤੇ ਮੁਰੰਮਤ ਕਾਰਨ 23 ਮਾਰਚ ਤੋਂ 24 ਅਪ੍ਰੈਲ ਤੱਕ ਨਹਿਰ ਦੀ ਬੰਦੀ ਦਾ ਐਲਾਨ ਕੀਤਾ ਗਿਆ ਹੈ।

ਕਾਰਜਕਾਰੀ ਇੰਜੀਨੀਅਰ ਵੱਲੋਂ ਜਾਰੀ ਪੱਤਰ ਅਨੁਸਾਰ, ਨਹਿਰ ਦੀ ਮੁਰੰਮਤ ਦੌਰਾਨ ਪੌਂਗ ਡੈਮ ਪਾਵਰ ਹਾਊਸਾਂ ਤੋਂ ਨਿਕਲਣ ਵਾਲਾ ਸਾਰਾ ਪਾਣੀ ਸ਼ਾਹ ਨਹਿਰ ਬੈਰਾਜ ਰਾਹੀਂ ਸਿੱਧਾ ਬਿਆਸ ਦਰਿਆ ਵਿੱਚ ਮੋੜ ਦਿੱਤਾ ਜਾਵੇਗਾ। ਇਸ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ।

ਇਸ ਸਥਿਤੀ ਦੇ ਮੱਦੇਨਜ਼ਰ ਡੀ.ਸੀ. ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਅਤੇ ਕਾਂਗੜਾ ਨੂੰ ਹੁਕਮ ਦਿੱਤੇ ਗਏ ਹਨ ਕਿ ਦਰਿਆ ਦੇ ਨੇੜਲੇ ਪਿੰਡਾਂ ਵਿੱਚ ਮੁਨਾਦੀ ਕਰਵਾਈ ਜਾਵੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਗਲੇ ਇੱਕ ਮਹੀਨੇ ਤੱਕ ਖ਼ੁਦ ਜਾਂ ਆਪਣੇ ਪਸ਼ੂਆਂ ਨੂੰ ਦਰਿਆ ਦੇ ਨੇੜੇ ਨਾ ਲੈ ਕੇ ਜਾਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

Read More : ਬਾਘਾਪੁਰਾਣਾ ਪੰਚਾਇਤ ਸੰਮਤੀ ਚੋਣ ਵਿਵਾਦ: ਹਾਈਕੋਰਟ ਵੱਲੋਂ DC ਅਤੇ SDM ਤਲਬ

Leave a Reply

Your email address will not be published. Required fields are marked *