Kanchanpreet Kaur-

ਸੁਖਬੀਰ ਬਾਦਲ ਵੱਲੋਂ ਕੰਚਨਪ੍ਰੀਤ ਕੌਰ ਤਰਨਤਾਰਨ ਦੇ ਨਵੇਂ ‘ਹਲਕਾ ਇੰਚਾਰਜ’ ਨਿਯੁਕਤ

ਤਰਨਤਾਰਨ, 15 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਨਵਾਂ ‘ਹਲਕਾ ਇੰਚਾਰਜ’ ਨਿਯੁਕਤ ਕੀਤਾ ਹੈ।

ਸੁਖਬੀਰ ਬਾਦਲ ਨੇ ਟਵੀਟ ਰਾਹੀਂ ਕੰਚਨਪ੍ਰੀਤ ਨੂੰ ਨੌਜਵਾਨ ਅਤੇ ਦਲੇਰ ਆਗੂ ਦੱਸਦਿਆਂ ਕਿਹਾ ਕਿ ਉਹਨਾਂ ਨੇ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਸਰਕਾਰੀ ਦਬਾਅ ਦੇ ਬਾਵਜੂਦ ਆਪਣੀ ਮਾਤਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਲਈ ਮਜ਼ਬੂਤੀ ਨਾਲ ਪ੍ਰਚਾਰ ਕੀਤਾ ਸੀ। ਉਹਨਾਂ ਉਮੀਦ ਜਤਾਈ ਕਿ ਕੰਚਨਪ੍ਰੀਤ ਦੀ ਅਗਵਾਈ ਹੇਠ ਹਲਕੇ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਹੋਵੇਗਾ।

Read More : ਅਕਾਲੀ ਦਲ ਆਪਣੇ ਦਮ ’ਤੇ 100 ਸੀਟਾਂ ਜਿੱਤ ਕੇ ਸਰਕਾਰ ਬਣਾਏਗਾ : ਸੁਖਬੀਰ ਬਾਦਲ

Leave a Reply

Your email address will not be published. Required fields are marked *