ਡਿਜੀਟਲ ਯੁੱਗ ਵਿੱਚ ਮਨੁੱਖੀ ਹੁਨਰਾਂ ਅਤੇ ਏ.ਆਈ. ਦੇ ਸੁਮੇਲ ‘ਤੇ ਹੋਈ ਚਰਚਾ
ਮੋਹਾਲੀ, 13 ਮਾਰਚ : ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ.ਈ.ਸੀ.-ਸੀ.ਜੀ.ਸੀ.) ਲਾਂਡਰਾਂ ਦੇ ਵਪਾਰ ਪ੍ਰਸ਼ਾਸਨ ਵਿਭਾਗ (ਐਮ.ਬੀ.ਏ.) ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਪਰਸੋਨਲ ਮੈਨੇਜਮੈਂਟ ਦੇ ਸਹਿਯੋਗ ਨਾਲ ‘ਹਿਊਮੇਨਾਈਜ਼ਿੰਗ ਏ.ਆਈ.: ਲੀਡਿੰਗ ਏ ਮਲਟੀ ਜਨਰੇਸ਼ਨਲ ਵਰਕਫੋਰਸ ਇਨ ਦ ਡਿਜ਼ੀਟਲ ਏਰਾ’ ਵਿਸ਼ੇ ‘ਤੇ ਦੋ ਦਿਨਾਂ ਐਚ.ਆਰ. ਕਨਕਲੇਵ 2026 ਕਰਵਾਇਆ ਗਿਆ। ਇਹ ਪ੍ਰੋਗਰਾਮ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਵੱਖ-ਵੱਖ ਪੀੜ੍ਹੀਆਂ ਦੇ ਕਰਮਚਾਰੀਆਂ ਦੇ ਪ੍ਰਬੰਧਨ ‘ਤੇ ਕੇਂਦਰਿਤ ਰਿਹਾ।
ਪਹਿਲੇ ਦਿਨ ਹੋਏ ਅੰਤਰ-ਕਾਲਜ ਕੁਇਜ਼ ਮੁਕਾਬਲੇ ਵਿੱਚ 25 ਟੀਮਾਂ ਨੇ ਹਿੱਸਾ ਲਿਆ। ਇਸ ਵਿੱਚ ਸੀ.ਬੀ.ਐਸ.ਏ. ਦੀ ਟੀਮ ‘ਸਿਨਰਜੀ’ (ਖੁਸ਼ੀ ਅਤੇ ਕੁਸ਼) ਨੇ ਪਹਿਲਾ ਇਨਾਮ ਜਿੱਤਿਆ। ਸੀ.ਈ.ਸੀ. ਦੀ ਟੀਮ ‘ਟੇਲੈਂਟ ਵਿਜ਼ਾਰਡਸ’ (ਜੋਤੀ ਅਤੇ ਖੁਸ਼ੀ) ਦੂਜੇ ਅਤੇ ਸੀ.ਈ.ਸੀ. ਦੀ ਹੀ ਟੀਮ ‘ਡੈਸਕ ਬੱਡੀਜ਼’ (ਅਦਿਤੀ ਪਾਂਡੇ ਅਤੇ ਅਕਿਰੀਤੀ) ਤੀਜੇ ਸਥਾਨ ‘ਤੇ ਰਹੀ। ਜੇਤੂਆਂ ਨੂੰ ਟਰਾਫੀਆਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਦੂਜੇ ਦਿਨ ਦੇ ਮੁੱਖ ਬੁਲਾਰੇ ਇੰਟਰਲਿਟ ਸਰਵਿਸਜ਼ ਦੇ ਸੀ.ਈ.ਓ. ਅਰਵਿੰਦ ਕੁਮਾਰ ਅਤੇ ਗ੍ਰੈਜ਼ਿਟੀ ਇੰਟਰਐਕਟਿਵ ਦੀ ਸਿਖਲਾਈ ਮੁਖੀ ਸ਼੍ਰੀਮਤੀ ਸ਼ਿਖਾ ਗੁਪਤਾ ਸਨ। ਪੈਨਲ ਚਰਚਾ ਵਿੱਚ ਅਭਿਸ਼ੇਕ ਗੁਪਤਾ (ਐਸੋਸੀਏਟ ਡਾਇਰੈਕਟਰ, ਐਲ.ਟੀ.ਆਈ. ਮਾਈਂਡਟ੍ਰੀ), ਸ੍ਰੀ ਵਿਕਾਸ ਪੁਰੀ (ਐਚ.ਆਰ. ਕੋਚ) ਅਤੇ ਅਮਨ ਘੁੰਮਣ (ਸੀ.ਐਚ.ਆਰ.ਓ., ਡਬਲਯੂ.ਡਬਲਯੂ.ਆਈ.ਸੀ.ਐਸ. ਗਲੋਬਲ ਲਾਅ ਆਫਿਸ) ਨੇ ਦੱਸਿਆ ਕਿ ਕਿਵੇਂ ਏ.ਆਈ. ਭਰਤੀ ਅਤੇ ਪ੍ਰਦਰਸ਼ਨ ਪ੍ਰਬੰਧਨ ਨੂੰ ਬਦਲ ਰਿਹਾ ਹੈ, ਜਦਕਿ ਮਨੁੱਖੀ ਰਚਨਾਤਮਕਤਾ ਅਤੇ ਨੈਤਿਕ ਨਿਰਣੇ ਦੀ ਮਹੱਤਤਾ ਅਜੇ ਵੀ ਬਰਕਰਾਰ ਹੈ।
ਸੀ.ਜੀ.ਸੀ. ਲਾਂਡਰਾਂ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਸੁਖਪ੍ਰੀਤ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨੀਕੀ ਚੁਣੌਤੀਆਂ ਲਈ ਤਿਆਰ ਕਰਦੇ ਹਨ। ਇਸ ਮੌਕੇ ਐਨ.ਆਈ.ਪੀ.ਐਮ. ਦੇ ਪਤਵੰਤੇ ਐਸ.ਪੀ. ਬਾਂਸਲ, ਅਜੈ ਬਖਸ਼ੀ, ਰਵਿੰਦਰ ਚੱਢਾ, ਪੂਜਾ ਨਾਇਰ ਅਤੇ ਰੇਣੂ ਆਰ.ਪੀ. ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਹ ਕਨਕਲੇਵ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਜ਼ਰੂਰਤਾਂ ਨੂੰ ਜੋੜਨ ਵਿੱਚ ਬੇਹੱਦ ਸਫਲ ਰਿਹਾ।
Read More : ਹਿਮਾਚਲ ‘ਚ ਬਰਫ਼ਬਾਰੀ; ਤਾਪਮਾਨ ‘ਚ ਭਾਰੀ ਗਿਰਾਵਟ
