ਕੌਮਾਂਤਰੀ ਬਾਜ਼ਾਰ ‘ਚ ਤੇਲ 100 ਡਾਲਰ ਤੋਂ ਪਾਰ; ਭਾਰਤੀ ਕੰਪਨੀਆਂ ਦੇ ਮੁਨਾਫ਼ੇ ਅਤੇ ਰਣਨੀਤਕ ਭੰਡਾਰ ਨੇ ਜਨਤਾ ਨੂੰ ਦਿੱਤੀ ਰਾਹਤ
ਨਵੀਂ ਦਿੱਲੀ, 13 ਮਾਰਚ : ਅੱਜ ਸਵੇਰੇ ਦੇਸ਼ ਭਰ ਦੀਆਂ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕੀਤੇ ਜਾਣ ਤੋਂ ਬਾਅਦ ਜਨਤਾ ਨੇ ਰਾਹਤ ਦਾ ਸਾਹ ਲਿਆ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ 8% ਤੋਂ ਵੱਧ ਦੇ ਵਾਧੇ ਅਤੇ ਰੁਪਏ ਦੇ ਰਿਕਾਰਡ ਹੇਠਲੇ ਪੱਧਰ ਤੱਕ ਡਿੱਗਣ ਦੇ ਬਾਵਜੂਦ, ਭਾਰਤੀ ਤੇਲ ਕੰਪਨੀਆਂ ਨੇ ਫਿਲਹਾਲ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਪ੍ਰਮੁੱਖ ਮਹਾਂਨਗਰਾਂ ਵਿਚ ਅੱਜ ਦੀਆਂ ਕੀਮਤਾਂ (ਪ੍ਰਤੀ ਲੀਟਰ)
ਨਵੀਂ ਦਿੱਲੀ ਵਿੱਚ ਪੈਟਰੋਲ 94.72 ਰੁਪਏ ਅਤੇ ਡੀਜ਼ਲ 87.62 ਰੁਪਏ ਮਿਲ ਰਿਹਾ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 104.21 ਰੁਪਏ ਅਤੇ ਡੀਜ਼ਲ ਦੀ 92.15 ਰੁਪਏ ਹੈ। ਕੋਲਕਾਤਾ ਵਿੱਚ ਪੈਟਰੋਲ 103.94 ਰੁਪਏ ਅਤੇ ਡੀਜ਼ਲ 90.76 ਰੁਪਏ ‘ਤੇ ਸਥਿਰ ਹੈ। ਚੇਨਈ ਵਿੱਚ ਪੈਟਰੋਲ 100.75 ਰੁਪਏ ਅਤੇ ਡੀਜ਼ਲ 92.34 ਰੁਪਏ ਵਿਕ ਰਿਹਾ ਹੈ।
ਬੰਗਲੁਰੂ ਵਿੱਚ ਇਹ ਦਰਾਂ ਕ੍ਰਮਵਾਰ 102.92 ਅਤੇ 89.02 ਰੁਪਏ ਹਨ। ਹੈਦਰਾਬਾਦ ਵਿੱਚ ਪੈਟਰੋਲ 107.46 ਰੁਪਏ ਅਤੇ ਡੀਜ਼ਲ 95.70 ਰੁਪਏ ਪ੍ਰਤੀ ਲੀਟਰ ਹੈ। ਲਖਨਊ ਵਿੱਚ ਪੈਟਰੋਲ 94.69 ਰੁਪਏ ਤੇ ਡੀਜ਼ਲ 87.80 ਰੁਪਏ ਹੈ, ਜਦਕਿ ਪਟਨਾ ਵਿੱਚ ਪੈਟਰੋਲ 105.58 ਰੁਪਏ ਅਤੇ ਡੀਜ਼ਲ 93.80 ਰੁਪਏ ਵਿੱਚ ਮਿਲ ਰਿਹਾ ਹੈ।
ਕੀਮਤਾਂ ਸਥਿਰ ਰਹਿਣ ਦੇ ਮੁੱਖ ਕਾਰਨ
ਭਾਵੇਂ ਮੱਧ ਪੂਰਬ ਵਿੱਚ ਹੋਰਮੁਜ਼ ਜਲਡਮਰੂ ਵਿੱਚ ਵਧਦੇ ਤਣਾਅ ਅਤੇ ਇਰਾਕੀ ਤੇਲ ਟੈਂਕਰਾਂ ‘ਤੇ ਹਮਲਿਆਂ ਕਾਰਨ ਵਿਸ਼ਵ ਬਾਜ਼ਾਰ ਵਿੱਚ ਕੱਚਾ ਤੇਲ 100 ਡਾਲਰ ਤੋਂ ਪਾਰ ਹੋ ਗਿਆ ਹੈ, ਪਰ ਭਾਰਤ ਵਿੱਚ ਕੀਮਤਾਂ ਸਥਿਰ ਰਹਿਣ ਪਿੱਛੇ ਦੋ ਵੱਡੇ ਕਾਰਨ ਹਨ। ਪਹਿਲਾ, ਸਰਕਾਰੀ ਤੇਲ ਕੰਪਨੀਆਂ ਵੱਲੋਂ ਪਿਛਲੇ ਮਹੀਨਿਆਂ ਵਿੱਚ ਕਮਾਇਆ ਗਿਆ ਮੋਟਾ ਮੁਨਾਫ਼ਾ ਇਸ ਵੇਲੇ ਇੱਕ ਬਫ਼ਰ ਵਜੋਂ ਕੰਮ ਕਰ ਰਿਹਾ ਹੈ।
ਦੂਜਾ, ਭਾਰਤ ਸਰਕਾਰ ਦਾ ਰਣਨੀਤਕ ਤੇਲ ਭੰਡਾਰ (Strategic Reserves) ਅਤੇ ਨਵੇਂ ਗੈਰ-ਹੋਰਮੁਜ਼ ਰੂਟਾਂ ਰਾਹੀਂ ਸਪਲਾਈ ਨੂੰ ਯਕੀਨੀ ਬਣਾਉਣਾ ਹੈ, ਜਿਸ ਨਾਲ ਫਿਲਹਾਲ ਕੀਮਤਾਂ ਕਾਬੂ ਵਿੱਚ ਹਨ।
Read More : ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਰੱਖਿਆ, ‘ਆਪ’ ਨੇ ਦਿੱਤੀਆਂ 65,000 ਤੋਂ ਵੱਧ ਨੌਕਰੀਆਂ : ਭਗਵੰਤ ਮਾਨ
