ਬਸੰਤਾ ਰਾਜਕੁਮਾਰ

ਮੁੱਖ ਜੰਗਲੀ ਜੀਵ ਵਾਰਡਨ ਤੇ ਵਣ ਨਿਗਮ ਦੇ MD ਬਸੰਤਾ ਰਾਜਕੁਮਾਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਬਸੰਤਾ ਰਾਜਕੁਮਾਰ ਬਣੇ IFS ਐਸੋਸੀਏਸ਼ਨ ਪੰਜਾਬ ਚੈਪਟਰ ਦੇ ਪ੍ਰਧਾਨ ; ਨਵੀਂ ਕਾਰਜਕਾਰੀ ਕਮੇਟੀ ਦਾ ਵੀ ਕੀਤਾ ਗਠਨ

ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਭਾਰਤੀ ਜੰਗਲਾਤ ਸੇਵਾ (IFS) ਅਧਿਕਾਰੀਆਂ ਦੀ ਅੱਜ ਹੋਈ ਜਨਰਲ ਬਾਡੀ ਮੀਟਿੰਗ ਵਿਚ ਅਹਿਮ ਫੈਸਲਾ ਲੈਂਦਿਆਂ ਬਸੰਤਾ ਰਾਜਕੁਮਾਰ (IFS) ਨੂੰ ਸਰਬਸੰਮਤੀ ਨਾਲ ‘ਆਈ.ਐੱਫ.ਐੱਸ. ਐਸੋਸੀਏਸ਼ਨ, ਪੰਜਾਬ ਚੈਪਟਰ’ ਦਾ ਪ੍ਰਧਾਨ ਚੁਣਿਆ ਗਿਆ ਹੈ।

ਬਸੰਤਾ ਰਾਜਕੁਮਾਰ ਸੂਬੇ ਦੇ ਸਭ ਤੋਂ ਸੀਨੀਅਰ ਅਧਿਕਾਰੀਆਂ ਵਿੱਚੋਂ ਇੱਕ ਹਨ। ਉਹ ਵਰਤਮਾਨ ਵਿੱਚ ਪੰਜਾਬ ਦੇ ਮੁੱਖ ਜੰਗਲੀ ਜੀਵ ਵਾਰਡਨ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਕੋਲ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੇ ਪ੍ਰਬੰਧਕੀ ਨਿਰਦੇਸ਼ਕ (MD) ਦਾ ਵਾਧੂ ਚਾਰਜ ਵੀ ਹੈ।

ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਨਵੀਂ ਕਾਰਜਕਾਰੀ ਕਮੇਟੀ ਦੇ ਹੋਰਨਾਂ ਮੈਂਬਰਾਂ ਦੀ ਚੋਣ ਵੀ ਕੀਤੀ ਗਈ, ਜਿਨ੍ਹਾਂ ਵਿੱਚ ਐਸ.ਪੀ. ਆਨੰਦ, ਐਸ.ਕੇ. ਸਾਗਰ, ਧਰਮਵੀਰ ਦੈਰੂ, ਅਮਨੀਤ ਸਿੰਘ, ਹਰਪ੍ਰੀਤ ਕੌਰ ਅਤੇ ਹਰਭਜਨ ਸਿੰਘ (ਸਾਰੇ IFS ਅਧਿਕਾਰੀ) ਸ਼ਾਮਿਲ ਹਨ। ਇਹ ਨਵੀਂ ਟੀਮ ਸੂਬੇ ਵਿੱਚ ਜੰਗਲਾਤ ਸੇਵਾਵਾਂ ਅਤੇ ਅਧਿਕਾਰੀਆਂ ਦੇ ਹਿੱਤਾਂ ਲਈ ਕੰਮ ਕਰੇਗੀ।

Read More : ਅਦਾਲਤਾਂ ਵਿਚ ‘ਡਿਜੀਟਲ ਕ੍ਰਾਂਤੀ’ ਜ਼ਰੂਰੀ ਪਰ ਏ.ਆਈ. ਮਨੁੱਖੀ ਨਿਆਂ ਦਾ ਬਦਲ ਨਹੀਂ : ਕਾਨੂੰਨੀ ਮਾਹਿਰ

Leave a Reply

Your email address will not be published. Required fields are marked *