ਪ੍ਰਤਾਪਗੜ੍ਹ, 5 ਮਾਰਚ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 60 ਕਿਲੋਮੀਟਰ ਦੂਰ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸੰਗਰਾਮਗੜ੍ਹ ਥਾਣਾ ਖੇਤਰ ਦੇ ਖਾਨਵਾਰੀ ਪਿੰਡ ਕੋਲ ਸ਼ਾਰਦਾ ਸਹਾਇਕ ਨਹਿਰ ਵਿੱਚ ਨਹਾਉਂਦੇ ਸਮੇਂ ਤਿੰਨ ਕੁੜੀਆਂ ਡੁੱਬ ਗਈਆਂ।
ਪੁਲਸ ਦੇ ਵਧੀਕ ਕਪਤਾਨ (ਪੱਛਮੀ) ਬ੍ਰਿਜਨੰਦਨ ਰਾਏ ਨੇ ਘਟਨਾ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਡੰਡੀਆ ਪਿੰਡ ਦੇ ਨਿਵਾਸੀ ਰਾਮ ਨਰੇਸ਼ ਦੀਆਂ ਬੇਟੀਆਂ ਆਂਚਲ (14) ਤੇ ਰੀਆ (12) ਅਤੇ ਅਨਿਲ ਪਟੇਲ ਦੀ ਬੇਟੀ ਮੋਹਨੀ (12) ਨਹਿਰ ਵਿੱਚ ਨਹਾਉਣ ਗਈਆਂ ਸਨ। ਨਹਾਉਂਦੇ ਸਮੇਂ ਅਚਾਨਕ ਪੈਰ ਫਿਸਲਣ ਜਾਂ ਡੂੰਘੇ ਪਾਣੀ ਵਿੱਚ ਜਾਣ ਕਾਰਨ ਉਹ ਡੁੱਬ ਗਈਆਂ।
ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ। ਖ਼ਬਰ ਲਿਖੇ ਜਾਣ ਤੱਕ ਗੋਤਾਖੋਰਾਂ ਵੱਲੋਂ ਬਚਾਅ ਅਤੇ ਰਾਹਤ ਕਾਰਜ ਜਾਰੀ ਸਨ ਅਤੇ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਸੀ।
Read More : ਵਿਆਹ ਦੇ ਬੰਧਨ ਵਿਚ ਬੱਝੇ ਅਰਜੁਨ ਤੇਂਦੁਲਕਰ ਅਤੇ ਸਾਨੀਆ ਚੰਡੋਕ
