ਅਕਾਦਮਿਕ ਤੇ ਸਭਿਆਚਾਰਕ ਖੇਤਰ ‘ਚ ਮੱਲਾਂ ਮਾਰਨ ਵਾਲੇ 350 ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
ਮੋਹਾਲੀ, 3 ਮਾਰਚ : ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਸਾਲਾਨਾ ਸਭਿਆਚਾਰਕ ਮੇਲਾ ‘ਵਿਸਤੋਸੋ 2026’ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਕੈਂਪਸ ਸਵੇਰ ਤੋਂ ਹੀ ਰੰਗਾਰੰਗ ਪ੍ਰੋਗਰਾਮਾਂ, ਸੰਗੀਤ ਅਤੇ ਵਿਦਿਆਰਥੀਆਂ ਦੀਆਂ ਤਾਲੀਆਂ ਨਾਲ ਗੂੰਜਦਾ ਰਿਹਾ। ਇਸ ਮੌਕੇ ਡਾਂਸ, ਗਾਇਕੀ, ਡਰਾਮਾ ਅਤੇ ਫੈਸ਼ਨ ਸ਼ੋਅ ਵਰਗੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਬੇਹੱਦ ਦਿਲਕਸ਼ ਬਣਾ ਦਿੱਤਾ।
ਪ੍ਰੋਗਰਾਮ ਦੀ ਮੁੱਖ ਖਿੱਚ ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦੀ ਲਾਈਵ ਪੇਸ਼ਕਾਰੀ ਰਹੀ, ਜਿਨ੍ਹਾਂ ਦੇ ਗੀਤਾਂ ‘ਤੇ ਵਿਦਿਆਰਥੀ ਖੂਬ ਝੂਮੇ। ਇਸ ਦੇ ਨਾਲ ਹੀ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਦੀ ਖ਼ਾਸ ਹਾਜ਼ਰੀ ਨੇ ਸ਼ਾਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ।
ਸਮਾਗਮ ਦੌਰਾਨ ਯੂਨੀਵਰਸਿਟੀ ਵੱਲੋਂ ਕਰੀਬ 350 ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਅਕਾਦਮਿਕ ਖੇਤਰ ਵਿੱਚ ਮੱਲਾਂ ਮਾਰਨ ਵਾਲਿਆਂ ਨੂੰ ‘ਅਵਾਰਡ ਆਫ ਮੇਰਿਟ (ਅਕੈਡਮਿਕਸ)’ ਅਤੇ ਕਲਚਰਲ ਗਤੀਵਿਧੀਆਂ ਤੇ ਪ੍ਰੋਜੈਕਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ‘ਐਵਾਰਡ ਆਫ ਆਉਟਸਟੈਂਡਿੰਗ ਅਚੀਵਮੈਂਟ’ ਨਾਲ ਨਿਵਾਜਿਆ ਗਿਆ।
ਯੂਨੀਵਰਸਿਟੀ ਮੈਨੇਜਮੈਂਟ ਨੇ ਦੱਸਿਆ ਕਿ ਇਹ ਮੰਚ ਵਿਦਿਆਰਥੀਆਂ ਦੇ ਹੁਨਰ ਅਤੇ ਆਤਮ-ਵਿਸ਼ਵਾਸ ਨੂੰ ਵਧਾਉਣ ਲਈ ਪ੍ਰਦਾਨ ਕੀਤਾ ਗਿਆ ਹੈ। ਫੈਕਲਟੀ ਕੋਆਰਡੀਨੇਟਰਾਂ ਅਤੇ ਵਿਦਿਆਰਥੀ ਵਲੰਟੀਅਰਾਂ ਦੀ ਸਖ਼ਤ ਮਿਹਨਤ ਸਦਕਾ ਸਟੇਜ ਮੈਨੇਜਮੈਂਟ ਅਤੇ ਲਾਜਿਸਟਿਕਸ ਦੇ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇ। ਇਹ ਸਮਾਗਮ ਵਿਦਿਆਰਥੀਆਂ ਲਈ ਕੈਂਪਸ ਜ਼ਿੰਦਗੀ ਦਾ ਇੱਕ ਅਭੁੱਲ ਯਾਦਗਾਰੀ ਜਸ਼ਨ ਹੋ ਨਿਬੜਿਆ।
Read More : ਡਾਕਟਰ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ 2 ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
