Chori

ਲਾਲੜੂ ਦੇ ਪਿੰਡ ਤੋਂਗਾਪੁਰ ਵਿਖੇ ਗੁਰੂ ਘਰ ਦੀ ਬੇਅਦਬੀ; ਸੰਗਤ ਵਿਚ ਭਾਰੀ ਰੋਸ

ਨੰਗੇ ਸਿਰ ਅਤੇ ਬੂਟਾਂ ਸਣੇ ਗੁਰੂ ਘਰ ਅੰਦਰ ਦਾਖਲ ਹੋਏ ਸ਼ਰਾਰਤੀ ਅਨਸਰ; ਗੋਲਕ ਵਿਚੋਂ ਨਕਦੀ ਲੁੱਟ ਕੇ ਹੋਏ ਫਰਾਰ

ਲਾਲੜੂ, 3 ਮਾਰਚ : ਜ਼ਿਲਾ ਮੋਹਾਲੀ ਦੇ ਲਾਲੜੂ ਅਧੀਨ ਆਉਂਦੇ ਪਿੰਡ ਤੋਂਗਾਪੁਰ ਵਿਖੇ ਗੁਰੂ ਘਰ ਦੀ ਬੇਅਦਬੀ ਹੋਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਤੇ ਵਾਇਰਲ ਵੀਡੀਓ ਅਨੁਸਾਰ ਇਹ ਬੇਅਦਬੀ ਕਥਿਤ ਤੌਰ ‘ਤੇ ਕੁਝ ਪ੍ਰਵਾਸੀ ਵਿਅਕਤੀਆਂ ਵੱਲੋਂ ਕੀਤੀ ਗਈ ਹੈ, ਜਿਸ ਕਾਰਨ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨ ਮੋਨੇ ਵਿਅਕਤੀ ਇੱਕ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਏ ਸਨ। ਉਨ੍ਹਾਂ ਵਿਚੋਂ 2 ਵਿਅਕਤੀ ਮਰਯਾਦਾ ਦੀ ਉਲੰਘਣਾ ਕਰਦਿਆਂ ਨੰਗੇ ਸਿਰ ਅਤੇ ਬੂਟਾਂ ਸਣੇ ਗੁਰੂ ਘਰ ਦੇ ਅੰਦਰ ਦਾਖਲ ਹੋ ਗਏ। ਇਹ ਸ਼ਰਾਰਤੀ ਅਨਸਰ ਗੁਰੂ ਘਰ ਦੀ ਗੋਲਕ ਚੁੱਕ ਕੇ ਉੱਥੋਂ ਫਰਾਰ ਹੋ ਗਏ।

ਪਿੰਡ ਵਾਸੀਆਂ ਅਨੁਸਾਰ ਕੁਝ ਦੂਰੀ ‘ਤੇ ਜਾ ਕੇ ਇਨ੍ਹਾਂ ਵਿਅਕਤੀਆਂ ਨੇ ਗੋਲਕ ਤੋੜ ਦਿੱਤੀ ਅਤੇ ਉਸ ਵਿੱਚੋਂ ਨਕਦੀ ਕੱਢ ਕੇ ਗੋਲਕ ਉੱਥੇ ਹੀ ਸੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੋਲਕ ਵਿੱਚ ਪਿਛਲੇ ਲਗਭਗ ਤਿੰਨ ਮਹੀਨਿਆਂ ਦਾ ਚੜ੍ਹਾਵਾ ਇਕੱਠਾ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਸਰਗਰਮੀ ਤੇਜ਼ ਕਰ ਦਿੱਤੀ ਗਈ ਹੈ।

Read More : ਦੁਬਈ ਅਤੇ ਅਬੂਧਾਬੀ ਤੋਂ ਭਾਰਤ ਲਈ ਹਵਾਈ ਸੇਵਾਵਾਂ ਮੁੜ ਸ਼ੁਰੂ

Leave a Reply

Your email address will not be published. Required fields are marked *