Police-arrests

50 ਕਰੋੜ ਦੀ ਹੈਰੋਇਨ ਸਣੇ ਪਾਕਿਸਤਾਨੀ ਸਮੱਗਲਰ ਕਾਬੂ

ਖੇਮਕਰਨ ਸੈਕਟਰ ’ਚ 10 ਕਿਲੋ ਨਸ਼ੇ ਸਣੇ ਫੜਿਆ ਗਿਆ ਅਬੂ ਬੱਕਰ; ਪਾਕਿਸਤਾਨੀ ਕਰੰਸੀ ਅਤੇ ਮੋਬਾਈਲ ਫ਼ੋਨ ਵੀ ਬਰਾਮਦ

ਤਰਨਤਾਰਨ, 2 ਮਾਰਚ: ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਅਤੇ ਐੱਨ.ਸੀ.ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਸੁਰੱਖਿਆ ਬਲਾਂ ਨੇ ਇਕ ਪਾਕਿਸਤਾਨੀ ਨੌਜਵਾਨ ਨੂੰ 10 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਬਰਾਮਦ ਕੀਤੀ ਗਈ ਇਸ ਖੇਪ ਦੀ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਖੇਮਕਰਨ ਸੈਕਟਰ ਅਧੀਨ ਆਉਂਦੀ ਬੀ.ਓ.ਪੀ. ‘ਹਰਭਜਨ’ ਵਿਖੇ ਸੋਮਵਾਰ ਤੜਕਸਾਰ ਜਦੋਂ ਬੀ.ਐੱਸ.ਐੱਫ. ਦੇ ਜਵਾਨ ਗਸ਼ਤ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਕੰਡਿਆਲੀ ਤਾਰ ਤੋਂ ਅੱਗੇ ਭਾਰਤੀ ਖੇਤਰ ’ਚ ਕੁਝ ਸ਼ੱਕੀ ਹਲਚਲ ਨਜ਼ਰ ਆਈ। ਜਵਾਨਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਜ਼ੀਰੋ ਲਾਈਨ ਪਾਰ ਕਰ ਕੇ ਭਾਰਤ ’ਚ ਦਾਖ਼ਲ ਹੋਏ ਇਕ ਪਾਕਿਸਤਾਨੀ ਨੌਜਵਾਨ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਅਬੂ ਬੱਕਰ (22) ਪੁੱਤਰ ਇਲੀਅਾਸ ਮੰਨੂ (ਵਾਸੀ ਛੱਟਵਾਲੀ, ਜ਼ਿਲਾ ਕਸੂਰ, ਪਾਕਿਸਤਾਨ) ਵਜੋਂ ਹੋਈ ਹੈ।

ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਹੈਰੋਇਨ ਤੋਂ ਇਲਾਵਾ ਮੋਬਾਈਲ ਫ਼ੋਨ ਅਤੇ ਕੁਝ ਪਾਕਿਸਤਾਨੀ ਕਰੰਸੀ ਵੀ ਮਿਲੀ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਸਮੱਗਲਰ ਪਹਿਲਾਂ ਵੀ ਕਈ ਵਾਰ ਭਾਰਤੀ ਖੇਤਰ ’ਚ ਨਸ਼ੇ ਦੀਆਂ ਖੇਪਾਂ ਸੁੱਟ ਕੇ ਵਾਪਸ ਜਾਣ ’ਚ ਕਾਮਯਾਬ ਰਿਹਾ ਸੀ। ਬੀ.ਐੱਸ.ਐੱਫ. ਨੇ ਅਗਲੇਰੀ ਜਾਂਚ ਅਤੇ ਪੁੱਛਗਿੱਛ ਲਈ ਮੁਲਜ਼ਮ ਨੂੰ ਐੱਨ.ਸੀ.ਬੀ. ਦੇ ਹਵਾਲੇ ਕਰ ਦਿੱਤਾ ਹੈ।

Read More : ਦੁਬਈ ਹਵਾਈ ਅੱਡੇ ਨੂੰ ਲੱਗਾ ਤਾਲਾ; ਜੰਗ ਕਾਰਨ 3000 ਤੋਂ ਵੱਧ ਉਡਾਣਾਂ ਰੱਦ

Leave a Reply

Your email address will not be published. Required fields are marked *