Chandigarh

ਚੰਡੀਗੜ੍ਹ : ਬੰਬ ਦੀ ਧਮਕੀ ਮਿਲਣ ਕਾਰਨ ਸਰਕਾਰੀ ਅਦਾਰਿਆਂ ’ਚ ਮਚੀ ਭਾਜੜ

ਪੁਲਿਸ ਵੱਲੋਂ ਸੈਕਟਰ 17 ਬੱਸ ਸਟੈਂਡ ਅਤੇ ਪਾਸਪੋਰਟ ਦਫ਼ਤਰਾਂ ਦੀ ਤਲਾਸ਼ੀ; ਸੁਰੱਖਿਆ ਵਧਾਈ ਗਈ

ਚੰਡੀਗੜ੍ਹ, 2 ਮਾਰਚ : ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਈਮੇਲ ਰਾਹੀਂ ਸ਼ਹਿਰ ਦੇ ਕਈ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ।

ਧਮਕੀ ਭਰੀ ਈਮੇਲ ਵਿੱਚ ਸੈਕਟਰ 17 ਬੱਸ ਸਟੈਂਡ, ਸੈਕਟਰ 34 ਦੇ ਪਾਸਪੋਰਟ ਸੇਵਾ ਕੇਂਦਰ ਅਤੇ ਇੰਡਸਟਰੀਅਲ ਏਰੀਆ ਦੇ ਮੁੱਖ ਪਾਸਪੋਰਟ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ। ਖ਼ਬਰ ਮਿਲਦੇ ਹੀ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨੇ ਇਨ੍ਹਾਂ ਥਾਵਾਂ ‘ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ। ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਨੇ ਤੁਰੰਤ ਇਨ੍ਹਾਂ ਇਮਾਰਤਾਂ ਨੂੰ ਖਾਲੀ ਕਰਵਾਇਆ ਅਤੇ ਆਮ ਲੋਕਾਂ ਦੀ ਆਵਾਜਾਈ ‘ਤੇ ਰੋਕ ਲਗਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ।

ਪੁਲਿਸ ਅਤੇ ਫੋਰੈਂਸਿਕ ਟੀਮਾਂ ਵੱਲੋਂ ਕਈ ਘੰਟਿਆਂ ਤੱਕ ਚਲਾਈ ਗਈ ਬਾਰੀਕੀ ਨਾਲ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਅਜੇ ਤੱਕ ਕੁਝ ਵੀ ਖ਼ਤਰਨਾਕ ਨਹੀਂ ਮਿਲਿਆ ਹੈ, ਪਰ ਸਾਵਧਾਨੀ ਵਜੋਂ ਜਾਂਚ ਜਾਰੀ ਹੈ। ਸਾਈਬਰ ਸੈੱਲ ਵੱਲੋਂ ਉਸ ਈਮੇਲ ਦੇ ਪਤੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਧਮਕੀ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੜਿਆ ਜਾ ਸਕੇ। ਫਿਲਹਾਲ ਸਥਿਤੀ ਕੰਟਰੋਲ ਹੇਠ ਹੈ ਪਰ ਜਨਤਕ ਥਾਵਾਂ ‘ਤੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।

Read More : ਦੁਬਈ ਵਿਚ ਫਸਿਆ ਸਰਦੂਲਗੜ੍ਹ ਦਾ ਨਵ-ਵਿਆਹਿਆ ਜੋੜਾ

Leave a Reply

Your email address will not be published. Required fields are marked *