Sanath-Jayasuriya-resign

ਹਾਰ ਤੋਂ ਬਾਅਦ ਸ਼੍ਰੀਲੰਕਾ ਦੇ ਮੁੱਖ ਕੋਚ ਸਨਥ ਜੈਸੂਰੀਆ ਦਾ ਵੱਡਾ ਫੈਸਲਾ

ਜੂਨ 2026 ਤੱਕ ਦੇ ਇਕਰਾਰਨਾਮੇ ਤੋਂ ਪਹਿਲਾਂ ਹੀ ਛੱਡਣਗੇ ਅਹੁਦਾ

ਕੋਲੰਬੋ/ਸ਼ਾਰਜਾਹ, 2 ਮਾਰਚ : ਆਈ.ਸੀ.ਸੀ. ਮੇਨਜ਼ ਟੀ-20 ਵਿਸ਼ਵ ਕੱਪ 2026 ਦੇ ਸਹਿ-ਮੇਜ਼ਬਾਨ ਸ਼੍ਰੀਲੰਕਾ ਲਈ ਟੂਰਨਾਮੈਂਟ ਦਾ ਸਫ਼ਰ ਬੇਹੱਦ ਨਿਰਾਸ਼ਾਜਨਕ ਰਿਹਾ। ਆਪਣੇ ਆਖਰੀ ਮੈਚ ਵਿੱਚ ਪਾਕਿਸਤਾਨ ਹੱਥੋਂ ਮਹਿਜ਼ 5 ਦੌੜਾਂ ਨਾਲ ਹਾਰ ਕੇ ਸ਼੍ਰੀਲੰਕਾਈ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਇਸ ਕਰਾਰੀ ਹਾਰ ਤੋਂ ਬਾਅਦ ਸ਼੍ਰੀਲੰਕਾ ਦੇ ਮੁੱਖ ਕੋਚ ਸਨਥ ਜੈਸੂਰੀਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।

ਪਾਕਿਸਤਾਨ ਵਿਰੁੱਧ ਮੈਚ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਵਿੱਚ ਸਨਥ ਜੈਸੂਰੀਆ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਸਲ ਇਕਰਾਰਨਾਮਾ ਜੂਨ 2026 ਤੱਕ ਸੀ ਪਰ ਉਹ ਸਮੇਂ ਤੋਂ ਪਹਿਲਾਂ ਹੀ ਅਹੁਦਾ ਛੱਡ ਦੇਣਗੇ। ਉਨ੍ਹਾਂ ਕਿਹਾ ਕਿ “ਮੈਂ ਸ਼੍ਰੀਲੰਕਾ ਕ੍ਰਿਕਟ (SLC) ਨਾਲ ਗੱਲਬਾਤ ਕਰਨ ਤੋਂ ਬਾਅਦ ਅਧਿਕਾਰਤ ਤੌਰ ‘ਤੇ ਆਪਣੇ ਫੈਸਲੇ ਬਾਰੇ ਸੂਚਿਤ ਕਰਾਂਗਾ।” ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ 13 ਮਾਰਚ ਤੋਂ ਸ਼ਾਰਜਾਹ ਵਿਖੇ ਅਫਗਾਨਿਸਤਾਨ ਵਿਰੁੱਧ ਸ਼ੁਰੂ ਹੋਣ ਵਾਲੀ ਟੀ-20 ਅਤੇ ਵਨਡੇ ਸੀਰੀਜ਼ ਤੱਕ ਟੀਮ ਦੇ ਨਾਲ ਬਣੇ ਰਹਿਣਗੇ।

ਨਿਰਾਸ਼ਾਜਨਕ ਰਿਹਾ ਕਾਰਜਕਾਲ:

ਸਾਲ 2024 ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਜ਼ਿੰਮੇਵਾਰੀ ਸੰਭਾਲਣ ਵਾਲੇ ਜੈਸੂਰੀਆ ਲਈ ਪਿਛਲਾ ਇੱਕ ਸਾਲ ਕਾਫ਼ੀ ਮੁਸ਼ਕਲ ਭਰਿਆ ਰਿਹਾ। ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੀਲੰਕਾ ਨੂੰ ਆਪਣੇ ਘਰੇਲੂ ਵਿਸ਼ਵ ਕੱਪ ਵਿੱਚ ਲਗਾਤਾਰ ਚਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਪਹਿਲਾਂ 2025 ਦੇ ਏਸ਼ੀਆ ਕੱਪ ਅਤੇ ਪਾਕਿਸਤਾਨ ਵਿੱਚ ਹੋਈ ਤਿਕੋਣੀ ਸੀਰੀਜ਼ ਵਿੱਚ ਵੀ ਟੀਮ ਦਾ ਪ੍ਰਦਰਸ਼ਨ ਔਸਤ ਦਰਜੇ ਦਾ ਰਿਹਾ ਸੀ, ਜਿਸ ਕਾਰਨ ਟੀਮ ਮੈਨੇਜਮੈਂਟ ਅਤੇ ਕੋਚ ਦੀ ਰਣਨੀਤੀ ‘ਤੇ ਲਗਾਤਾਰ ਸਵਾਲ ਉੱਠ ਰਹੇ ਸਨ।

Read More : SL ਬਨਾਮ PAK : ਜਿੱਤ ਕੇ ਵੀ ਹਾਰਿਆ ਪਾਕਿਸਤਾਨ; ਸੈਮੀਫਾਈਨਲ ਦੀ ਦੌੜ ‘ਚੋਂ ਬਾਹਰ

Leave a Reply

Your email address will not be published. Required fields are marked *