Anil-vij

ਅੰਬਾਲਾ ਬਣੇਗਾ ਮਹਾਂਨਗਰ; 1,000 ਏਕੜ ਵਿਚ ਫੈਲਣਗੇ ਰਿਹਾਇਸ਼ੀ ਤੇ ਵਪਾਰਕ ਖੇਤਰ

ਅਨਿਲ ਵਿਜ ਵੱਲੋਂ 7 ਨਵੇਂ ਸੈਕਟਰ ਵਿਕਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ; 30 ਅਪ੍ਰੈਲ ਤੱਕ ਈ-ਭੂਮੀ ਪੋਰਟਲ ‘ਤੇ ਦੇ ਸਕਦੇ ਹੋ ਅਰਜ਼ੀਆਂ

ਅੰਬਾਲਾ, 1 ਮਾਰਚ : ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ਦੇ ਵਿਕਾਸ ਲਈ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਿਸਥਾਰ ਅਤੇ ਆਧੁਨਿਕੀਕਰਨ ਲਈ ਸੱਤ ਨਵੇਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (HSVP) ਸੈਕਟਰ ਵਿਕਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਦਮ ਨਾਲ ਅੰਬਾਲਾ ਭਵਿੱਖ ਵਿੱਚ ਇੱਕ ਮਹਾਂਨਗਰ ਵਜੋਂ ਉਭਰੇਗਾ।

ਇਸ ਪ੍ਰੋਜੈਕਟ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਅਨਿਲ ਵਿਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਵਿਧਾਨ ਸਭਾ ਹਲਕੇ ਅਤੇ ਨਾਲ ਲੱਗਦੇ ਪਿੰਡਾਂ ਦੀ ਲਗਭਗ 1,000 ਏਕੜ ਜ਼ਮੀਨ ‘ਤੇ ਇਹ ਸੈਕਟਰ ਉਸਾਰੇ ਜਾਣਗੇ। ਇਨ੍ਹਾਂ ਸੈਕਟਰਾਂ ਵਿੱਚ ਸੈਕਟਰ 27, 28, 36, 40, 40-ਏ, 41-ਏ ਅਤੇ 42 ਸ਼ਾਮਲ ਹੋਣਗੇ। ਇੱਥੇ ਰਿਹਾਇਸ਼ੀ ਸਹੂਲਤਾਂ ਦੇ ਨਾਲ-ਨਾਲ ਵਪਾਰਕ, ਉਦਯੋਗਿਕ ਅਤੇ ਖੁੱਲ੍ਹੀਆਂ ਥਾਵਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।

ਅਨਿਲ ਵਿਜ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਦਾ ਈ-ਭੂਮੀ ਪੋਰਟਲ 30 ਅਪ੍ਰੈਲ 2026 ਤੱਕ ਅਰਜ਼ੀਆਂ ਲਈ ਖੁੱਲ੍ਹਾ ਹੈ। ਜੋ ਜ਼ਮੀਨ ਮਾਲਕ ਜਾਂ ਕਿਸਾਨ ਸਵੈ-ਇੱਛਾ ਨਾਲ ਆਪਣੀ ਜ਼ਮੀਨ ਵੇਚਣਾ ਚਾਹੁੰਦੇ ਹਨ, ਉਹ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ। ਸਰਕਾਰ ਨੇ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਹੈ।

ਅਨਿਲ ਵਿਜ ਨੇ ਅੱਗੇ ਕਿਹਾ ਕਿ ਅੰਬਾਲਾ ਵਿੱਚ ਨਿਰਮਾਣ ਅਧੀਨ ਰਿੰਗ ਰੋਡ ਦੇ ਨਾਲ-ਨਾਲ ਇਨ੍ਹਾਂ ਸੈਕਟਰਾਂ ਦੇ ਵਿਕਸਤ ਹੋਣ ਨਾਲ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਨੇ ਪਿਛਲੇ ਸਾਲ ਹੀ ਸਰਕਾਰ ਨੂੰ ਇਸ ਸਬੰਧੀ ਪੱਤਰ ਲਿਖਿਆ ਸੀ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ। ਹੁਣ ਇਹ ਪ੍ਰੋਜੈਕਟ ਹਕੀਕਤ ਬਣਨ ਜਾ ਰਿਹਾ ਹੈ, ਜੋ ਅੰਬਾਲਾ ਛਾਉਣੀ ਨੂੰ ਰਿੰਗ ਰੋਡ ਤੱਕ ਫੈਲਾ ਕੇ ਇੱਕ ਆਧੁਨਿਕ ਸ਼ਹਿਰ ਦਾ ਰੂਪ ਦੇਵੇਗਾ।

Read More : ਅਮਰੀਕਾ-ਇਜ਼ਰਾਈਲ ਹਮਲੇ ਵਿਚ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਦੀ ਮੌਤ

Leave a Reply

Your email address will not be published. Required fields are marked *