WhatsApp-Telegram-RailOne

ਦੇਸ਼ ਵਿਚ ਅੱਜ ਤੋਂ ਬਦਲੇ ਨਿਯਮ : ਵਟਸਐਪ ਵਰਤੋਂ ਤੋਂ ਲੈ ਕੇ ਰੇਲਵੇ ਟਿਕਟਾਂ ਤੱਕ ਹੋਏ ਅਹਿਮ ਬਦਲਾਅ

ਕਮਰਸ਼ੀਅਲ ਗੈਸ ਸਿਲੰਡਰ ₹31 ਮਹਿੰਗਾ; WhatsApp-Telegram ਲਈ ਸਿਮ ਕਾਰਡ ਲਾਜ਼ਮੀ ਅਤੇ ‘UTS’ ਦੀ ਥਾਂ ਹੁਣ ‘RailOne’ ਐਪ ਰਾਹੀਂ ਮਿਲੇਗੀ ਟਿਕਟ

ਨਵੀਂ ਦਿੱਲੀ, 1 ਮਾਰਚ : ਅੱਜ 1 ਮਾਰਚ ਤੋਂ ਦੇਸ਼ ਭਰ ਵਿੱਚ ਆਮ ਜਨਤਾ ਦੀ ਜੇਬ ਅਤੇ ਰੋਜ਼ਾਨਾ ਜੀਵਨ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ। ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਡਿਜੀਟਲ ਸੇਵਾਵਾਂ ਅਤੇ ਰਸੋਈ ਦੇ ਬਜਟ ‘ਤੇ ਪਵੇਗਾ।

ਡਿਜੀਟਲ ਸੁਰੱਖਿਆ : ਹੁਣ WhatsApp ਅਤੇ Telegram ਵਰਗੀਆਂ ਮੈਸੇਜਿੰਗ ਐਪਸ ਦੀ ਵਰਤੋਂ ਕਰਨ ਲਈ ਐਕਟਿਵ ਸਿਮ ਕਾਰਡ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬਿਨਾਂ ਸਿਮ ਕਾਰਡ ਦੇ ਇਹ ਐਪਸ ਹੁਣ ਕੰਮ ਨਹੀਂ ਕਰਨਗੀਆਂ।

ਰੇਲਵੇ ਯਾਤਰੀਆਂ ਲਈ ਨਵੀਂ ਸਹੂਲਤ : ਰੇਲਵੇ ਨੇ ਆਪਣੀ ਪੁਰਾਣੀ UTS ਐਪ ਨੂੰ ਬਦਲ ਦਿੱਤਾ ਹੈ। ਹੁਣ ਜਨਰਲ ਟਿਕਟਾਂ ਦੀ ਬੁਕਿੰਗ ਲਈ ਯਾਤਰੀਆਂ ਨੂੰ ਨਵੀਂ RailOne ਐਪ ਦੀ ਵਰਤੋਂ ਕਰਨੀ ਪਵੇਗੀ।

ਮਹਿੰਗਾਈ ਦੀ ਮਾਰ : ਤੇਲ ਕੰਪਨੀਆਂ ਨੇ ਵਪਾਰਕ (Commercial) ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ₹31 ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਬਾਹਰ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ।

Read More : ਈਰਾਨ-ਇਜ਼ਰਾਈਲ ਜੰਗ ਦਾ ਖ਼ਤਰਾ : ਭਾਰਤੀ ਦੂਤਘਰਾਂ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ

Leave a Reply

Your email address will not be published. Required fields are marked *