ਬੋਰਡ ਪ੍ਰੀਖਿਆਵਾਂ ਦੇ ਰੁਝੇਵਿਆਂ ਕਾਰਨ ਸਿੱਖਿਆ ਵਿਭਾਗ ਨੇ ਤਰੀਕ ’ਚ ਕੀਤਾ ਬਦਲਾਅ
ਚੰਡੀਗੜ੍ਹ, 28 ਫਰਵਰੀ : ਸਿੱਖਿਆ ਵਿਭਾਗ ਪੰਜਾਬ ਵੱਲੋਂ ਇਨ-ਸਰਵਿਸ ਅਧਿਆਪਕਾਂ ਲਈ ਲਈ ਜਾਣ ਵਾਲੀ ਸਪੈਸ਼ਲ ਪੀ. ਐੱਸ. ਟੀ. ਈ. ਟੀ.-2 (PS-TET-2) ਦੀ ਪ੍ਰੀਖਿਆ ਦੀ ਤਰੀਕ ’ਚ ਬਦਲਾਅ ਕੀਤਾ ਗਿਆ ਹੈ। ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.), ਪੰਜਾਬ ਵੱਲੋਂ ਜਾਰੀ ਸੂਚਨਾ ਅਨੁਸਾਰ, ਜੋ ਪ੍ਰੀਖਿਆ ਪਹਿਲਾਂ 7 ਮਾਰਚ ਨੂੰ ਲਈ ਜਾਣੀ ਸੀ, ਉਹ ਹੁਣ 8 ਮਾਰਚ ਨੂੰ ਆਯੋਜਿਤ ਕੀਤੀ ਜਾਵੇਗੀ।
ਵਿਭਾਗ ਅਨੁਸਾਰ ਇਹ ਫੈਸਲਾ ਸਕੂਲਾਂ ’ਚ ਚੱਲ ਰਹੀਆਂ ਬੋਰਡ ਪ੍ਰੀਖਿਆਵਾਂ ਅਤੇ ਅਧਿਆਪਕਾਂ ਦੇ ਰੁਝੇਵਿਆਂ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਗਿਆ ਹੈ। ਸਪੈਸ਼ਲ ਪੀ. ਐੱਸ. ਟੈੱਟ-2 ਦੀ ਪ੍ਰੀਖਿਆ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਅਧਿਆਪਕ ਵਿਭਾਗ ਦੀ ਵੈੱਬਸਾਈਟ ’ਤੇ ਜਾ ਸਕਦੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਦੇ ਕੇਂਦਰਾਂ ਅਤੇ ਬਾਕੀ ਹਦਾਇਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
Read More : ਵਿਜੀਲੈਂਸ ਵੱਲੋਂ 10 ਹਜ਼ਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ
