ਕਰੰਟ ਖਬਰ

ਬ੍ਰਿਟੇਨ ’ਚ 40 ਸਾਲ ਪੁਰਾਣੇ ਹਿੰਦੂ ਮੰਦਰ ’ਤੇ ਬੰਦ ਹੋਣ ਦੀ ਤਲਵਾਰ ਲਟਕੀ, ਕੌਂਸਲ ਭਵਨ ਵੇਚਣ ’ਤੇ ਅੜੀ

ਪੀਟਰਬਰੋ ਸਿਟੀ ਕੌਂਸਲ ਦੇ ਫੈਸਲੇ ਖ਼ਿਲਾਫ਼ ਹਿੰਦੂ ਭਾਈਚਾਰੇ ’ਚ ਭਾਰੀ ਰੋਸ, ਮੁੜ ਵਿਚਾਰ ਕਰਨ ਦੀ ਮੰਗ


ਲੰਡਨ, 26 ਫਰਵਰੀ : ਪੂਰਬੀ ਬ੍ਰਿਟੇਨ ਦੇ ਪੀਟਰਬਰੋ ਸ਼ਹਿਰ ’ਚ ਇਕ ਕੰਪਲੈਕਸ ’ਚ ਸਥਿਤ 40 ਸਾਲ ਪੁਰਾਣੇ ਹਿੰਦੂ ਮੰਦਰ ਅਤੇ ਕਮਿਊਨਿਟੀ ਸੈਂਟਰ ਦੇ ਬੰਦ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਉਸ ਸਰਕਾਰੀ ਭਵਨ ਨੂੰ ਵੇਚਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ, ਜੋ ਮੰਦਰ ਕਮੇਟੀ ਨੂੰ ਕਿਰਾਏ ’ਤੇ ਦਿੱਤਾ ਗਿਆ ਸੀ।

ਭਾਰਤ ਹਿੰਦੂ ਸਮਾਜ ਮੰਦਰ ਦੀ ਸਥਾਪਨਾ ਸਾਲ 1986 ਵਿਚ ਸ਼ਹਿਰ ਦੇ ਨਿਊ ਇੰਗਲੈਂਡ ਕੰਪਲੈਕਸ ਵਿਚ ਹੋਈ ਸੀ। ਕੈਮਬ੍ਰਿਜਸ਼ਾਇਰ, ਨਾਰਫੋਕ ਅਤੇ ਲਿੰਕਨਸ਼ਾਇਰ ਦੇ ਵੱਡੇ ਇਲਾਕੇ ਦੇ ਲਗਭਗ 13,000 ਤੋਂ ਵੱਧ ਹਿੰਦੂ ਸ਼ਰਧਾਲੂ ਇਸ ਮੰਦਰ ਨਾਲ ਜੁੜੇ ਹੋਏ ਹਨ। ਮੰਦਰ ਪ੍ਰਸ਼ਾਸਨ ਵੱਲੋਂ ਹੁਣ ਪੀਟਰਬਰੋ ਸਿਟੀ ਕੌਂਸਲ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਕੌਂਸਲ ਕੈਬਨਿਟ ਦਾ ਕਹਿਣਾ ਹੈ ਕਿ ਜਾਇਦਾਦ ਦੀ ਵਿਕਰੀ ਰਾਹੀਂ ਟੈਕਸਦਾਤਾਵਾਂ ਨੂੰ ਸਭ ਤੋਂ ਵਧੀਆ ਮੁੱਲ ਦਿਵਾਉਣਾ ਉਨ੍ਹਾਂ ਦੀ ਕਾਨੂੰਨੀ ਜ਼ਿੰਮੇਵਾਰੀ ਹੈ। ਦੂਜੇ ਪਾਸੇ, ਮੰਦਰ ਕਮੇਟੀ ਨੇ ਇਕ ਬਿਆਨ ਵਿਚ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਭਾਈਚਾਰੇ ਦੀ ਆਸਥਾ ਅਤੇ ਸੇਵਾ ਨਾਲ ਜੁੜੀ ਸੰਸਥਾ ਨੂੰ ਬੰਦ ਦਰਵਾਜ਼ਿਆਂ ਪਿੱਛੇ, ਬਿਨਾਂ ਕਿਸੇ ਪਾਰਦਰਸ਼ਤਾ ਜਾਂ ਸਹਿਮਤੀ ਦੇ ਵੇਚਣਾ ਗਲਤ ਹੈ।

Read More : ਸਰਪੰਚ ਕਤਲ ਕਾਂਡ: ਸਾਜ਼ਿਸ਼ ਰਚਣ ਵਾਲਾ ਮੁੱਖ ਮੁਲਜ਼ਮ ਹਵਾਈ ਅੱਡੇ ਤੋਂ ਗ੍ਰਿਫ਼ਤਾਰ

Leave a Reply

Your email address will not be published. Required fields are marked *