ਕਾਲਕਾ ਅਤੇ ਕਾਹਲੋਂ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਵਿਦਿਆਰਥੀ ਦੀ ਕਿਰਪਾਨ ਕਰਵਾਈ ਵਾਪਸ
ਦਿੱਲੀ, 25 ਫਰਵਰੀ: ਦਿੱਲੀ ਕੈਂਟ ਸਥਿਤ ਕੇਂਦਰੀ ਵਿਦਿਆਲਾ ’ਚ ਪ੍ਰੀਖਿਆ ਮੌਕੇ ਇਕ ਅੰਮ੍ਰਿਤਧਾਰੀ ਵਿਦਿਆਰਥੀ ਦੀ ਕਿਰਪਾਨ ਲੁਹਾਉਣ ’ਤੇ ਮਾਮਲਾ ਭਖ ਗਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਐਜੂਕੇਸ਼ਨ ਸੈੱਲ ਦੇ ਚੇਅਰਮੈਨ ਕੁਲਤਾਰਨ ਸਿੰਘ ਕੋਛੜ ਦੀ ਟੀਮ ਮੌਕੇ ’ਤੇ ਪਹੁੰਚੀ।
ਇਸ ਮੌਕੇ ਕਾਲਕਾ, ਕਾਹਲੋਂ ਤੇ ਕੋਛੜ ਨੇ ਮੌਕੇ ’ਤੇ ਹਾਜ਼ਰ ਮੁਲਾਜ਼ਮਾਂ ਨੂੰ ਚੰਗੀ ਝਾੜ ਪਾਈ, ਜਿਸ ਮਗਰੋਂ ਉਨ੍ਹਾਂ ਅੰਮ੍ਰਿਤਧਾਰੀ ਬੱਚੇ ਦੀ ਕਿਰਪਾਨ ਵਾਪਸ ਉਸ ਦੇ ਪ੍ਰੀਖਿਆ ਕੇਂਦਰ ’ਚ ਭੇਜੀ ਅਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ।
ਇਸ ਦੌਰਾਨ ਕਾਲਕਾ, ਕਾਹਲੋਂ ਤੇ ਕੋਛੜ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਿੱਖ ਗੁਰੂ ਸਾਹਿਬਾਨ ਦੇ ਸਤਿਕਾਰ ਦੀ ਗੱਲ ਕਰਦੇ ਹਨ, ਉਦੋਂ ਕੁਝ ਅਧਿਕਾਰੀ ਸਿੱਖ ਸਿਧਾਂਤਾਂ ਤੋਂ ਅਣਜਾਣ ਬਣ ਕੇ ਸਿੱਖਾਂ ਦੇ ਪੰਜ ਕੱਕਾਰ ਉਤਰਵਾਉਣ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ।
Read More : ਏ.ਐੱਸ.ਆਈ. 15,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
