IIM-Students-protesting

ਆਈ.ਆਈ.ਐੱਮ. ਨਾਗਪੁਰ ’ਚ 300 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਾ ਬਾਈਕਾਟ

ਦੇਰ ਰਾਤ ਪਾਰਟੀ ਤੋਂ ਮੁੜਨ ਕਾਰਨ 40 ਸਹਿਪਾਠੀਆਂ ਨੂੰ ਪ੍ਰੀਖਿਆ ’ਚ ਬੈਠਣ ਤੋਂ ਰੋਕਣ ਦਾ ਵਿਰੋਧ

ਨਾਗਪੁਰ, 25 ਫਰਵਰੀ : ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐੱਮ.) ਨਾਗਪੁਰ ਦੇ ਪਹਿਲੇ ਸਾਲ ਦੇ ਐੱਮ. ਬੀ. ਏ. ਦੇ ਲੱਗਭਗ 300 ਵਿਦਿਆਰਥੀਆਂ ਨੇ 40 ਸਹਿਪਾਠੀਆਂ ਨੂੰ ਪ੍ਰੀਖਿਆ ਦੇਣ ਤੋਂ ਰੋਕਣ ਦੇ ਵਿਰੋਧ ’ਚ ਆਪਣੀਆਂ ਮੱਧਕਾਲੀ ਪ੍ਰੀਖਿਆਵਾਂ ਦਾ ਬਾਈਕਾਟ ਕੀਤਾ।

ਇਕ ਅਧਿਕਾਰੀ ਅਨੁਸਾਰ ਪਹਿਲੇ ਤੇ ਦੂਜੇ ਸਾਲ ਦੇ ਬੈਚ ਦੇ ਕਈ ਵਿਦਿਆਰਥੀ 21 ਫਰਵਰੀ ਦੀ ਰਾਤ ਨੂੰ ਸੀਨੀਅਰ ਵਿਦਿਆਰਥੀਆਂ ਲਈ ਆਯੋਜਿਤ ਇਕ ਵਿਦਾਇਗੀ ਪਾਰਟੀ ’ਚ ਬਿਨਾਂ ਇਜਾਜ਼ਤ ਤੋਂ ਗਏ ਸਨ ਤੇ ਅਗਲੀ ਸਵੇਰ ਕੈਂਪਸ ’ਚ ਆਪਣੇ ਹੋਸਟਲਾਂ ’ਚ ਵਾਪਸ ਆ ਗਏ ਸਨ।

ਨਾਗਪੁਰ ਸਥਿਤ ਆਈ.ਆਈ.ਐੱਮ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਰਾਤ 10 ਵਜੇ ਤੱਕ ਵਾਪਸ ਆਉਣਾ ਚਾਹੀਦਾ ਸੀ ਪਰ ਉਹ ਦੇਰ ਨਾਲ ਪਹੁੰਚੇ। ਸੰਸਥਾ ਨੇ ਨਿਯਮਾਂ ਦੀ ਉਲੰਘਣਾ ਕਰਨ ਲਈ ਬਾਹਰ ਗਏ ਪਹਿਲੇ ਸਾਲ ਦੇ 40 ਵਿਦਿਆਰਥੀਆਂ ਵਿਰੁੱਧ ਕਾਰਵਾਈ ਕੀਤੀ ਤੇ ਉਨ੍ਹਾਂ ਨੂੰ ਮੰਗਲਵਾਰ ਹੋਣ ਵਾਲੀਆਂ ਮੱਧਕਾਲੀ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਤੋਂ ਰੋਕ ਦਿੱਤਾ।

Read More : ਸਰਬਜੀਤ ਕੌਰ ਦੇ ਪਾਕਿਸਤਾਨੀ ਵਿਆਹ ਨੂੰ ਭਾਰਤੀ ਪਤੀ ਨੇ ਲਾਹੌਰ ਅਦਾਲਤ ’ਚ ਦਿੱਤੀ ਚੁਣੌਤੀ

Leave a Reply

Your email address will not be published. Required fields are marked *