CGC-Landran

ਸੀਜੀਸੀ ਲਾਂਡਰਾਂ ਵਿਖੇ ਕੇਂਦਰੀ ਬਜਟ-2026 ’ਤੇ ਆਧਾਰਿਤ ਦੋ ਦਿਨਾਂ ਸਮਾਗਮ ‘ਬਜਟਕੋਨ-26’ ਕਰਵਾਇਆ

ਮਾਹਿਰਾਂ ਨੇ ‘ਵਿਕਸਤ ਭਾਰਤ-2047’ ਦੇ ਰੋਡਮੈਪ ਅਤੇ ਆਰਥਿਕ ਨੀਤੀਆਂ ’ਤੇ ਪਾਈ ਰੌਸ਼ਨੀ

ਮੋਹਾਲੀ, 19 ਫਰਵਰੀ : ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਦੇ ਐਮਬੀਏ ਵਿਭਾਗ ਵੱਲੋਂ ਕੇਂਦਰੀ ਬਜਟ-2026 ਦੇ ਪ੍ਰਭਾਵਾਂ ਨੂੰ ਸਮਝਣ ਲਈ ਦੋ ਦਿਨਾਂ ਸਮਾਗਮ ‘ਬਜਟਕੋਨ ’26-ਪਾਲਿਸੀ ਟੂ ਪਾਕੇਟ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੀ-ਕਾਮ, ਬੀਬੀਏ ਅਤੇ ਐਮਬੀਏ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।

ਸਮਾਗਮ ਦਾ ਉਦਘਾਟਨ ਕਰਦਿਆਂ ਸੀਬੀਐਸਏ ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. (ਡਾ.) ਰਮਨਦੀਪ ਸੈਣੀ ਨੇ ਕਿਹਾ ਕਿ ਬਜਟ ਸਾਖਰਤਾ ਸਿਰਫ਼ ਅੰਕੜਿਆਂ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਦੇਸ਼ ਦੀਆਂ ਆਰਥਿਕ ਤਰਜੀਹਾਂ ਨੂੰ ਸਮਝਣ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦਾ ਇੱਕ ਮਹੱਤਵਪੂਰਨ ਜ਼ਰੀਆ ਹੈ।

ਵਿਦਿਆਰਥੀਆਂ ਨੇ ਪੇਸ਼ ਕੀਤਾ ਬਜਟ ਵਿਸ਼ਲੇਸ਼ਣ

ਪਹਿਲੇ ਦਿਨ ਕਰਵਾਏ ਗਏ ਬਜਟ ਵਿਸ਼ਲੇਸ਼ਣ ਪ੍ਰੈਜ਼ਨਟੇਸ਼ਨ ਮੁਕਾਬਲੇ ਵਿੱਚ 14 ਟੀਮਾਂ ਨੇ ਸਿਹਤ ਸੰਭਾਲ, ਰੱਖਿਆ, ਐਮਐਸਐਮਈ, ਸੈਰ-ਸਪਾਟਾ ਅਤੇ ਆਵਾਜਾਈ ਵਰਗੇ ਅਹਿਮ ਖੇਤਰਾਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੁਕਾਬਲੇ ਵਿੱਚ ਅਨਮੋਲ, ਖੁਸ਼ੀ ਅਤੇ ਅਰਾਧਨਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਅੰਮ੍ਰਿਤਾ ਕੁਮਾਰੀ, ਰਿਤੇਸ਼ ਕੁਮਾਰ ਤੇ ਆਦਿਤਿਕਾ ਸਲਾਰੀਆ ਨੇ ਅਤੇ ਤੀਜਾ ਸਥਾਨ ਪਾਰਸ ਧੀਮਾਨ, ਸਮਰ ਤੇ ਨਿਧੀ ਦੀ ਟੀਮ ਨੇ ਪ੍ਰਾਪਤ ਕੀਤਾ।

ਮਾਹਿਰਾਂ ਦੀ ਪੈਨਲ ਚਰਚਾ

ਦੂਜੇ ਦਿਨ ਉਦਯੋਗਿਕ ਮਾਹਰਾਂ ਦੀ ਇੱਕ ਵਿਸ਼ੇਸ਼ ਪੈਨਲ ਚਰਚਾ ਕਰਵਾਈ ਗਈ। ਪੈਨਲਿਸਟਾਂ ਵਿੱਚ ਹਿਤੇਸ਼ ਦੀਵਾਨ (ਫਿਨੋ ਪੇਮੈਂਟਸ ਬੈਂਕ), ਕੇਸ਼ਵ ਖੁੱਲਰ (ਫਿਨਵਾਸੀਆ ਸਿਕਿਓਰਿਟੀਜ਼), ਅਰਪਿਤ ਗਰਗ (ਚੈਸਟਰ ਹਿਲਜ਼ ਗਰੁੱਪ), ਹਰਪਾਲ ਸਿੰਘ (ਇੰਸਟੀਚਿਊਟ ਆਫ ਪ੍ਰੋਫੈਸ਼ਨਲ ਬੈਂਕਿੰਗ) ਅਤੇ ਸੀਨੀਅਰ ਐਂਕਰ ਵਿਕਰਮਜੀਤ ਸਿੰਘ ਸੰਧੂ ਸ਼ਾਮਲ ਸਨ।

ਚਰਚਾ ਦੌਰਾਨ ਮਾਹਰਾਂ ਨੇ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਦੀ ਸਥਿਤੀ, ਐਮਐਸਐਮਈ ਸੁਧਾਰਾਂ ਅਤੇ ‘ਵਿਕਸਤ ਭਾਰਤ-2047’ ਦੇ ਰੋਡਮੈਪ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਅੰਤ ਵਿੱਚ ਐਮਬੀਏ ਵਿਭਾਗ ਦੇ ਮੁਖੀ ਪ੍ਰੋ. (ਡਾ.) ਰਾਖੀ ਦੀਵਾਨ ਨੇ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਵਿਸ਼ਲੇਸ਼ਣਾਤਮਕ ਯੋਗਤਾ ਅਤੇ ਆਰਥਿਕ ਜਾਗਰੂਕਤਾ ਨੂੰ ਮਜ਼ਬੂਤ ਕਰਦੇ ਹਨ।

Read More : ਮੇਜਰ (ਡਾ.) ਗੁਰਚਰਨ ਸਿੰਘ ਨੇ ‘ਪੈਸਕੋ’ ਦੇ ਚੇਅਰਮੈਨ ਦਾ ਸੰਭਾਲਿਆ ਅਹੁਦਾ

Leave a Reply

Your email address will not be published. Required fields are marked *