ਬੈਲ-ਗੱਡੀ-ਦੌੜਾਂ

ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਸ਼ੁਰੂਆਤ ਇਕ ਇਤਿਹਾਸਕ ਮੀਲ ਪੱਥਰ : ਕੁਲਤਾਰ ਸੰਧਵਾਂ

ਮੁੱਖ ਮੰਤਰੀ ਮਾਨ ਦੇ ਯਤਨਾਂ ਸਦਕਾ ਪੇਂਡੂ ਓਲੰਪਿਕ ਦੀ ਸ਼ਾਨ ਬਹਾਲ : ਬਲਤੇਜ ਪੰਨੂ

ਲੁਧਿਆਣਾ, 19 ਫਰਵਰੀ : ਕਿਲਾ ਰਾਏਪੁਰ ਦੀਆਂ ਵਿਸ਼ਵ ਪ੍ਰਸਿੱਧ ਪੇਂਡੂ ਓਲੰਪਿਕ ਖੇਡਾਂ ਵਿਚ ਉਤਸ਼ਾਹ ਦਾ ਬੇਮਿਸਾਲ ਮਾਹੌਲ ਦੇਖਣ ਨੂੰ ਮਿਲਿਆ। ਪੰਜਾਬ ਦੀ ਅਮੀਰ ਖੇਡ ਵਿਰਾਸਤ ਦਾ ਜਸ਼ਨ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਖੇਡ ਪ੍ਰੇਮੀ ਇਤਿਹਾਸਕ ਕਿਲਾ ਰਾਏਪੁਰ ਸਟੇਡੀਅਮ ਵਿੱਚ ਇਕੱਠੇ ਹੋਏ। ਇਸ ਵਾਰ ਖਿੱਚ ਦਾ ਮੁੱਖ ਕੇਂਦਰ 12 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਮੁੜ ਸੁਰਜੀਤ ਹੋਈਆਂ ਇਤਿਹਾਸਕ ਬੈਲ ਗੱਡੀਆਂ ਦੀਆਂ ਦੌੜਾਂ ਰਹੀਆਂ, ਜਿਸ ਦਾ ਦਰਸ਼ਕਾਂ ਨੇ ਜ਼ੋਰਦਾਰ ਸਵਾਗਤ ਕੀਤਾ।

ਸਮਾਗਮ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਸ਼ੁਰੂਆਤ ਇੱਕ ਇਤਿਹਾਸਕ ਮੀਲ ਪੱਥਰ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਪਤੀ ਪੰਜਾਬ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਐਨੀਮਲਜ਼ (ਪੰਜਾਬ ਸੋਧ) ਐਕਟ, 2025 ਵਿੱਚ ਕੀਤੇ ਗਏ ਵਿਧਾਨਕ ਸੁਧਾਰਾਂ ਸਦਕਾ ਸੰਭਵ ਹੋਈ ਹੈ। ਸਪੀਕਰ ਸੰਧਵਾਂ ਨੇ ਉਮੀਦ ਜਤਾਈ ਕਿ ਇਹ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਬਹੁਤੀ ਵਰਤੋਂ ਤੋਂ ਦੂਰ ਕਰਕੇ ਮੁੜ ਖੇਡ ਮੈਦਾਨਾਂ ਨਾਲ ਜੋੜਨਗੀਆਂ।

ਪੰਜਾਬ ਸਰਕਾਰ ਦੇ ਸਟੇਟ ਮੀਡੀਆ ਹੈੱਡ ਬਲਤੇਜ ਪੰਨੂ ਨੇ ਵੀ ਪ੍ਰਬੰਧਕਾਂ ਅਤੇ ਦਰਸ਼ਕਾਂ ਦੇ ਵੱਡੇ ਇਕੱਠ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦ੍ਰਿਸ਼ਟੀਕੋਣ ਸਦਕਾ ਪਿਛਲੀਆਂ ਚੁਣੌਤੀਆਂ ਨੂੰ ਪਾਰ ਕਰਕੇ ਇਨ੍ਹਾਂ ਖੇਡਾਂ ਦੀ ਸ਼ਾਨ ਬਹਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ‘ਰੀਲ ਸੱਭਿਆਚਾਰ’ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਤੋਂ ਦੂਰ ਕਰ ਰਿਹਾ ਹੈ, ਇਹ ਖੇਡਾਂ ਪੰਜਾਬੀ ਵਿਰਾਸਤ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਪਰੰਪਰਾਗਤ ਖੇਡਾਂ ਦੀ ਜੀਵੰਤ ਲੜੀ

ਬੈਲ ਗੱਡੀਆਂ ਦੀਆਂ ਦੌੜਾਂ ਦੇ ਨਾਲ-ਨਾਲ ਦਰਸ਼ਕਾਂ ਨੇ ਹਾਕੀ, ਕਬੱਡੀ, ਸ਼ਾਟ ਪੁੱਟ, 100 ਮੀਟਰ ਸਪ੍ਰਿੰਟ, ਰੱਸਾਕਸ਼ੀ, ਲੰਬੀ ਛਾਲ, ਬਾਜ਼ੀਗਰ ਸ਼ੋਅ ਅਤੇ ਹੋਰ ਰਵਾਇਤੀ ਪੇਂਡੂ ਐਥਲੈਟਿਕ ਖੇਡਾਂ ਦਾ ਭਰਪੂਰ ਆਨੰਦ ਮਾਣਿਆ। ਮੈਦਾਨ ਵਿੱਚ ਪਰਿਵਾਰਾਂ, ਕਿਸਾਨਾਂ ਅਤੇ ਨੌਜਵਾਨਾਂ ਦੀ ਭਾਰੀ ਆਮਦ ਨੇ ਏਕਤਾ ਅਤੇ ਭਾਈਚਾਰਕ ਸਾਂਝ ਦਾ ਵਿਲੱਖਣ ਸੰਦੇਸ਼ ਦਿੱਤਾ।

Read More : ਸੋਨੂੰ ਸ਼ਾਹ ਕਤਲ ਕੇਸ : ਲਾਰੈਂਸ ਬਿਸ਼ਨੋਈ ਸਮੇਤ 5 ਬਰੀ

Leave a Reply

Your email address will not be published. Required fields are marked *