ਰਾਸ਼ਟਰਪਤੀ ਮੁਰਮੂ

ਸਮੁੰਦਰੀ ਫ਼ੌਜ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਚੌਕਸ : ਰਾਸ਼ਟਰਪਤੀ ਮੁਰਮੂ

ਵਿਸ਼ਾਖਾਪਟਨਮ ਵਿਖੇ ‘ਅੰਤਰਰਾਸ਼ਟਰੀ ਬੇੜਾ ਸਮੀਖਿਆ’ ਦੌਰਾਨ ਭਾਰਤੀ ਜਲ ਸੈਨਾ ਦੀ ਤਾਕਤ ਨੂੰ ਸਲਾਮ

ਵਿਸ਼ਾਖਾਪਟਨਮ, 18 ਫਰਵਰੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿੱਚ ‘ਅੰਤਰਰਾਸ਼ਟਰੀ ਬੇੜਾ ਸਮੀਖਿਆ’ (International Fleet Review) ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਮੁੰਦਰੀ ਫ਼ੌਜ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਜਲ ਸੈਨਾ ਜਿੱਥੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ, ਉੱਥੇ ਹੀ ਵਿਸ਼ਵ ਪੱਧਰੀ ਸਮੁੰਦਰੀ ਵਪਾਰ ਦੀ ਸਥਿਰਤਾ ਵਿੱਚ ਵੀ ਵੱਡਾ ਯੋਗਦਾਨ ਪਾ ਰਹੀ ਹੈ।

ਬੰਗਾਲ ਦੀ ਖਾੜੀ ਵਿੱਚ ਭਾਰਤੀ ਜੰਗੀ ਬੇੜੇ ’ਤੇ ਸਵਾਰ ਹੋ ਕੇ ਸਮੀਖਿਆ ਦੀ ਪ੍ਰਧਾਨਗੀ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤੀ ਸਮੁੰਦਰੀ ਫ਼ੌਜ ਸਮੁੰਦਰ ਵਿੱਚ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਖ਼ਤਰਿਆਂ ਵਿਰੁੱਧ ਰੱਖਿਆ ਦੇ ਇਕ ਭਰੋਸੇਯੋਗ ਸਾਧਨ ਵਜੋਂ ਤਾਇਨਾਤ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਫ਼ੌਜ ਦੁਨੀਆ ਭਰ ਦੀਆਂ ਸਮੁੰਦਰੀ ਫ਼ੌਜਾਂ ਨਾਲ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵਾਸ ਤੇ ਦੋਸਤੀ ਦਾ ਮਜ਼ਬੂਤ ਪੁਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਰਾਸ਼ਟਰਪਤੀ ਨੇ ਫ਼ੌਜ ਦੀ ਕਾਰਜਕੁਸ਼ਲਤਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੇਸ਼ ਦੇ ਮਾਣ ਦਾ ਪ੍ਰਤੀਕ ਦੱਸਿਆ।

Read More : ਭੈਣ ਦੀ ਲਵ-ਮੈਰਿਜ ਤੋਂ ਖ਼ਫ਼ਾ ਨੌਜਵਾਨ ਨੇ ਕਰਵਾਇਆ ਜੀਜੇ ਦਾ ਕਤਲ; ਮੁੱਖ ਮੁਲਜ਼ਮ ਗ੍ਰਿਫ਼ਤਾਰਰ

Leave a Reply

Your email address will not be published. Required fields are marked *