ਅਦਾਕਾਰ ਜੈਸੂਰੀਆ

ਮਨੀ ਲਾਂਡਰਿੰਗ ਮਾਮਲੇ ’ਚ ਈ.ਡੀ. ਦੀ ਅਦਾਕਾਰ ਜੈਸੂਰੀਆ ਵਿਰੁੱਧ ਕਾਰਵਾਈ

ਆਨਲਾਈਨ ਬੋਲੀ ਐਪ ਰਾਹੀਂ ਠੱਗੀ ਮਾਰਨ ਦਾ ਮਾਮਲਾ; 39 ਲੱਖ ਰੁਪਏ ਦੀ ਅਚੱਲ ਜਾਇਦਾਦ ਕੀਤੀ ਜ਼ਬਤ

ਕੋਚੀ, 18 ਫਰਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਮਲਿਆਲਮ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਜੈਸੂਰੀਆ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੀ 39 ਲੱਖ ਰੁਪਏ ਦੀ ਅਚੱਲ ਜਾਇਦਾਦ ਨੂੰ ਕੁਰਕ ਕਰ ਲਿਆ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਇਹ ਕਾਰਵਾਈ ‘ਸੇਵ ਬਾਕਸ’ ਨਾਮਕ ਇਕ ‘ਆਨਲਾਈਨ ਬੋਲੀ’ (Online Bidding) ਐਪਲੀਕੇਸ਼ਨ ਰਾਹੀਂ ਲੋਕਾਂ ਨਾਲ ਹੋਈ ਕਥਿਤ ਠੱਗੀ ਦੇ ਸਬੰਧ ਵਿੱਚ ਕੀਤੀ ਗਈ ਹੈ।

ਅਧਿਕਾਰਤ ਸੂਤਰਾਂ ਅਨੁਸਾਰ ਈ. ਡੀ. ਨੇ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਤੋਂ ਦਸੰਬਰ 2025 ਵਿੱਚ ਵੀ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਵਾਤੀ ਰਹੀਮ ਨਾਮਕ ਵਿਅਕਤੀ ਨੇ ਇਹ ਕਥਿਤ ਨਿਵੇਸ਼ ਯੋਜਨਾ ਚਲਾਈ ਸੀ, ਜਿਸ ਵਿਰੁੱਧ ਤ੍ਰਿਸ਼ੂਰ ਈਸਟ ਪੁਲਸ ਵੱਲੋਂ ਘੱਟੋ-ਘੱਟ 4 ਐੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ।

ਸੂਤਰਾਂ ਨੇ ਦੱਸਿਆ ਕਿ ਰਹੀਮ ਨੇ ਉਕਤ ਨਿਵੇਸ਼ ਯੋਜਨਾ ਦਾ ਬ੍ਰਾਂਡ ਅੰਬੈਸਡਰ ਬਣਨ ਲਈ ਜੈਸੂਰੀਆ ਨੂੰ ਮੋਟੀ ਰਕਮ ਦਾ ਭੁਗਤਾਨ ਕੀਤਾ ਸੀ, ਜਿਸ ਨੂੰ ਹੁਣ ਮਨੀ ਲਾਂਡਰਿੰਗ ਦੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਈ. ਡੀ. ਦੀ ਇਸ ਕਾਰਵਾਈ ਨੇ ਮਨੋਰੰਜਨ ਜਗਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।

Read More : ਜ਼ੋਮੈਟੋ ਆਰਡਰ ਵਾਂਗ ਆਸਾਨੀ ਨਾਲ ਮਿਲ ਰਿਹਾ ਨਸ਼ਾ : ਪ੍ਰਤਾਪ ਬਾਜਵਾ

Leave a Reply

Your email address will not be published. Required fields are marked *