ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਨੂੰ ਮਿਲੀ ਵੱਡੀ ਸਫਲਤਾ
ਲੁਧਿਆਣਾ, 18 ਫਰਵਰੀ : ਜ਼ਿਲਾ ਲੁਧਿਆਣਾ ਵਿਚ ਵਿਸ਼ਵ ਪ੍ਰਸਿੱਧ ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਦੇ ਦੂਜੇ ਦਿਨ ਅੱਜ ਮੈਦਾਨ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਵਾਰ ਖੇਡਾਂ ਦਾ ਮੁੱਖ ਖਿੱਚ ਦਾ ਕੇਂਦਰ ਬੈਲ ਗੱਡੀਆਂ ਦੀਆਂ ਦੌੜਾਂ ਰਹੀਆਂ, ਜੋ ਕਿ ਲਗਭਗ 12 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਮੁੜ ਸ਼ੁਰੂ ਹੋਈਆਂ ਹਨ। ਖੇਡ ਪ੍ਰੇਮੀਆਂ ਨੇ ਇਸ ਇਤਿਹਾਸਕ ਪਲ ਦਾ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਸਦਕਾ ਇਹਨਾਂ ਦੌੜਾਂ ‘ਤੇ ਲੱਗੀ ਪਾਬੰਦੀ ਹਟਣ ਤੋਂ ਬਾਅਦ ਅੱਜ ਪਹਿਲੀ ਵਾਰ ਬੈਲ ਗੱਡੀਆਂ ਮੈਦਾਨ ਵਿੱਚ ਦੌੜਦੀਆਂ ਨਜ਼ਰ ਆਈਆਂ। ਖੇਡਾਂ ਦੇ ਦੂਜੇ ਦਿਨ ਘੋੜ ਦੌੜ, ਕੁੱਤਿਆਂ ਦੀਆਂ ਦੌੜਾਂ ਅਤੇ ਪੇਂਡੂ ਖੇਡਾਂ ਦੇ ਹੋਰ ਰੋਚਕ ਮੁਕਾਬਲੇ ਵੀ ਕਰਵਾਏ ਗਏ।
ਪੂਰੇ ਪੰਜਾਬ ਅਤੇ ਵਿਦੇਸ਼ਾਂ ਤੋਂ ਆਏ ਸੈਲਾਨੀਆਂ ਨੇ ਕਿਲਾ ਰਾਏਪੁਰ ਦੇ ਸਟੇਡੀਅਮ ਵਿੱਚ ਪੰਜਾਬੀ ਸੱਭਿਆਚਾਰ ਅਤੇ ਖੇਡਾਂ ਦਾ ਭਰਪੂਰ ਆਨੰਦ ਮਾਣਿਆ।
Read More : ਸਿੱਖਿਆ ਮੰਤਰੀ ਬੈਂਸ ਵੱਲੋਂ ਮਾਛੀਵਾੜਾ ਦਾ ਬੀ.ਪੀ.ਈ.ਓ. ਮੁਅੱਤਲ
